Poems on Battle of Chamkaur
ਕਿਸੇ ਜੰਗ ਚਮਕੌਰ ਦਾ ਵੇਖਿਆ ਨਾ ਕਵਿਤਾ
ਕਿਸੇ ਜੰਗ ਚਮਕੌਰ ਦਾ ਵੇਖਿਆ ਨਾ
ਉਚੀ ਮਮਟੀ ਤੋਂ ਵੇਖਿਆ ਗੁਰਾਂ ਜਿੱਦਾਂ, ਕਿਸੇ ਜੰਗ ਚਮਕੌਰ ਦਾ ਵੇਖਿਆ ਨਾ।
ਹੱਲਾ ਤੀਰਾਂ ਦੀ ਵਾਛੜ ਨਾਲ ਜਿਵੇਂ ਕੀਤਾ, ਹੱਲਾ ਬੋਲਦਾ ਜੋਰ ਦਾ ਵੇਖਿਆ ਨਾ।
ਆਪਣੇ ਪੁੱਤਾਂ ਨੂੰ ਜੰਗਿ ਮੈਦਾਨ ਵੱਲੇ, ਏਦਾਂ ਕੋਈ ਵੀ ਤੋਰਦਾ ਵੇਖਿਆ ਨਾ।
ਜੈਸਾ ਜਿਗਰਾ ਸੀ ਗੁਰੂ ਦਸ਼ਮੇਸ਼ ਜੀ ਦਾ, ਜਿਗਰਾ ਕਿਸੇ ਵੀ ਹੋਰ ਦਾ ਵੇਖਿਆ ਨਾ।
ਯੁਧ ਕਰਨ ਲਈ ਭੇਜਿਆ ਰਣਭੂਮੀ, ਹੱਥੀਂ ਸ਼ਸ਼ਤਰ ਸਜਾ, ਦੁਲਾਰਿਆਂ ਨੂੰ।
ਵਿੱਚ ਜੰਗ ਦੇ ਜੂਝ ਰਹੇ ਸਾਹਿਬਜਾਦੇ, ਗੁਰਾਂ ਤੱਕਿਆ ਖੂਨੀ ਨਜ਼ਾਰਿਆਂ ਨੂੰ।
ਛਲਣੀ ਛਲਣੀ ਹੋ, ਹੁੰਦੇ ਸ਼ਹੀਦ ਤੱਕਿਆ, ਅੱਖਾਂ ਸਾਹਮਣੇ ਅੱਖਾਂ ਦੇ ਤਾਰਿਆਂ ਨੂੰ।
ਹੰਝੂ ਇਕ ਵੀ ਅੱਖ ’ਚੋਂ ਕੇਰਿਆ ਨਾ, ਮੁੱਖੋਂ ਛੱਡਿਆ ‘ਜਾਚਕ’ ਜੈਕਾਰਿਆਂ ਨੂੰ।