ਭਗਤ ਸਾਹਿਬਾਨ ਸੰਬੰਧੀ ਕਵਿਤਾਵਾਂ by Dr. Hari Singh Jachak September 1, 2023 Poems on Bhagat Sahibanਭਗਤ ਸਾਹਿਬਾਨ ਸੰਬੰਧੀ ਕਵਿਤਾਵਾਂ ਭਗਤ ਸਾਹਿਬਾਨ ਖਿੜੇ ਫੁੱਲਾਂ ਦੀਆਂ ਸੁੰਘ ਸੁਗੰਧੀਆਂ ਨੂੰ, ਮਸਤ ਹੁੰਦੇ ਨੇ ਮਸਤੀ ’ਚ ਭੌਰ ਜਿੱਦਾਂ।ਘਟਾ ਛਾਈ ਹੋਈ ਕਾਲੀ ਘਨਘੋਰ ਤੱਕ ਕੇ, ਪੈਲਾਂ ਖੁਸ਼ੀ ’ਚ ਪਾਉਂਦੇ ਨੇ ਮੋਰ ਜਿੱਦਾਂ।ਦੁੱਧ ਵਾਂਗਰਾਂ ਚਾਨਣੀ ਰਾਤ ਵੇਲੇ, ਤੱਕਦੇ ਚੰਨ ਵੱਲ ਰਹਿਣ ਚਕੋਰ ਜਿੱਦਾਂ।ਰੱਬੀ ਪ੍ਰੇਮ ਦੀ ਤਾਰ ਨਾਲ ਭਗਤ ਬੰਨ੍ਹਦੇ, ਬੱਧੀ ਹੁੰਦੀ ਪਤੰਗ ਨਾਲ ਡੋਰ ਜਿੱਦਾਂ। ਭਾਂਤ ਭਾਤ ਦੇ ਨਾਚ ਇਹ ਜੀਵ ਨੱਚਦੈ, ਮੋਹ ਮਾਇਆ ਦਾ ਏਸ ਨੂੰ ਚੱਸ ਹੁੰਦੈ।ਚੰਚਲ ਮਨ ਦਾ ਘੋੜਾ ਏ ਬਹੁਤ ਅਥਰਾ, ਕਾਬੂ ਕਰਨ ’ਚ ਬੰਦਾ ਬੇਵੱਸ ਹੁੰਦੈ।ਵਿਛੜੀ ਰੂਹ ਨੂੰ ਰੱਬ ਨਾਲ ਮੇਲਦਾ ਜੋ, ‘ਜਾਚਕ’ ਹਰ ਥਾਂ ਓਸਦਾ ਜੱਸ ਹੁੰਦੈ।ਗੱਲ ਭਗਤਾਂ ਦੀ ਰੱਬ ਨਹੀਂ ਮੋੜ ਸਕਦਾ, ਕਿਉਂਕਿ ਆਪ ਉਹ ਭਗਤਾਂ ਦੇ ਵੱਸ ਹੁੰਦੈ ।