Home » ਇਤਿਹਾਸਕ ਅਸਥਾਨ ਤੇ ਸੰਸਥਾਵਾਂ » ਤਖ਼ਤ ਸ੍ਰੀ ਦਮਦਮਾ ਸਾਹਿਬ

ਤਖ਼ਤ ਸ੍ਰੀ ਦਮਦਮਾ ਸਾਹਿਬ

by Dr. Hari Singh Jachak
Takht Sri Damdama Sahib

ਤਖ਼ਤ ਸ੍ਰੀ ਦਮਦਮਾ ਸਾਹਿਬ

ਤਖ਼ਤ ਸ੍ਰੀ ਦਮਦਮਾ ਸਾਹਿਬ

ਭਾਈ ਡੱਲੇ ਦੀ ਬੇਨਤੀ ਮੰਨ ਕੇ ਤੇ, ਗੁਰੂ ਸਾਹਿਬ ਨੇ ਏਥੇ ਨਿਵਾਸ ਕੀਤਾ।

ਜਦੋਂ ਆਇਆ ਸੀ ਓਹ ਹੰਕਾਰ ਅੰਦਰ, ਓਹਦੀ ਹਊਮੈ ਦਾ ਗੁਰਾਂ ਨੇ ਨਾਸ ਕੀਤਾ।

ਇਹਨੂੰ ਸਿੱਖਾਂ ਦੀ ਕਾਸ਼ੀ ਵੀ ਕਿਹਾ ਜਾਂਦਾ, ਕਾਰਜ ਗੁਰਾਂ ਨੇ ਏਥੇ ਸੀ ਖਾਸ ਕੀਤਾ।

ਇਕ ਸਾਲ ਦੇ ਲਗਭਗ ਪਾਤਸ਼ਾਹ ਨੇ, ਨਾਮ ਸਿਮਰਨ ਸੁਆਸ ਸੁਆਸ ਕੀਤਾ।

 

ਏਸ ਪਾਵਨ ਅਸਥਾਨ ਤੇ ਪਹੁੰਚ ਕੇ ਤੇ, ਦਸਮ ਪਿਤਾ ਨੇ ਰੌਣਕ ਲਗਾਈ ਸੋਹਣੀ।

ਤਖ਼ਤ ਦਮਦਮਾ ਸਾਹਿਬ ਜੀ ਨੇ ਜਿੱਥੇ, ਓਥੇ ਬੈਠ ਕੇ ਕੀਤੀ ਅਗਵਾਈ ਸੋਹਣੀ।

‘ਪੋਥੀ ਸਾਹਿਬ’ ਸੰਪੂਰਨ ਕਰਵਾਉਣ ਦੇ ਲਈ, ਦਸਵੇਂ ਪਾਤਸ਼ਾਹ ਬਣਤ ਬਣਾਈ ਸੋਹਣੀ।

ਇਸ ਅਸਥਾਨ ਤੇ ਤੰਬੂ ਲਗਵਾ ਕੇ ਤੇ, ਸਾਫ ਸੁਥਰੀ ਇਹ ਜਗ੍ਹਾ ਸਜਵਾਈ ਸੋਹਣੀ।

 

ਅੰਮ੍ਰਿਤ ਵੇਲੇ ਲਿਖਵਾਉਣ ਲਈ ਪਾਤਸ਼ਾਹ ਨੇ, ‘ਧੁਰ ਕੀ ਬਾਣੀ’ ’ਚ ਸੁਰਤੀ ਲਗਾਈ ਸੋਹਣੀ।

ਨੌਵੇਂ ਗੁਰਾਂ ਦੀ ਬਾਣੀ ਵੀ ਇਸ ਥਾਂ ਤੇ, ‘ਪੋਥੀ ਸਾਹਿਬ’ ’ਚ ਸ਼ਾਮਲ ਕਰਵਾਈ ਸੋਹਣੀ।

ਭਾਈ ਮਨੀ ਸਿੰਘ ਤੇ ਕਰਕੇ ਮਿਹਰ ‘ਜਾਚਕ’, ਪਾਵਨ ‘ਦਮਦਮੀ ਬੀੜ’ ਲਿਖਵਾਈ ਸੋਹਣੀ।

ਕਾਗਜ਼, ਕਲਮ ਸਿਆਹੀ ਦੀ ਕੁੱਲ ਸੇਵਾ, ਬਾਬਾ ਦੀਪ ਸਿੰਘ ਹੋਰਾਂ ਨਿਭਾਈ ਸੋਹਣੀ।