ਜਥੇਦਾਰ by Dr. Hari Singh Jachak September 2, 2023 Jathedarਜਥੇਦਾਰ ਜਥੇਦਾਰ ਅਕਾਲ ਤਖ਼ਤ ਦੇ ਗੌਰਵ ਦੀ ਰੱਖਿਆ ਲਈ, ਭਾਈ ਗੁਰਦਾਸ ਵਰਗਾ ਸੇਵਾਦਾਰ ਹੋਵੇ।ਹੋਵੇ ਬ੍ਰਹਮ ਗਿਆਨੀ ਮਨੀ ਸਿੰਘ ਵਾਂਗੂੰ, ਜਿਹਨੂੰ ਬਾਣੀ ਦੀ ਗੂਹੜ ਵਿਚਾਰ ਹੋਵੇ।ਸਾਰੇ ਦਲਾਂ ਨੂੰ ਇੱਕ ਥਾਂ ਕਰਨ ਵਾਲਾ, ਕਪੂਰ ਸਿੰਘ ਜਿਹਾ ਸਿਪਾਹ ਸਲਾਰ ਹੋਵੇ।ਗੁਰ-ਮਰਿਆਦਾ ਨੂੰ ਲਾਗੂ ਕਰਾਏ ‘ਜਾਚਕ’, ਫੂਲਾ ਸਿੰਘ ਵਰਗਾ ਜਥੇਦਾਰ ਹੋਵੇ।