Dr. Hari Singh Jachak
ਕਵਿਤਾਵਾਂ ਸਤਾਰਵੇਂ ਸਲਾਨਾ ਸਮਾਗਮ ਦੀਆਂਸਰਦਾਰ ਗੁਰਸਾਹਬ ਸਿੰਘ ਤੇਜੀ ਦੁਆਰਾ ਧੀਆਂ ਬਾਰੇ ਭਾਵਪੂਰਤ ਕਵਿਤਾ ਜ਼ਰੂਰ ਸੁਣੋ
ਕਵਿਤਾਵਾਂ ਸਤਾਰਵੇਂ ਸਲਾਨਾ ਸਮਾਗਮ ਦੀਆਂ
ਸਰਦਾਰ ਗੁਰਸਾਹਬ ਸਿੰਘ ਤੇਜੀ ਦੁਆਰਾ ਧੀਆਂ ਬਾਰੇ ਭਾਵਪੂਰਤ ਕਵਿਤਾ ਜ਼ਰੂਰ ਸੁਣੋ
https://youtu.be/tiwj_sOJJq4?si=xUstrEnSvC_-98NM
*ਦਾਸ ਦੇ ਯੂ ਟਿਊਬ ਚੈਨਲ Dr Hari Singh Jachak ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਜੀਓ
ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਵੱਲੋਂ ਕਰਵਾਏ ਗਏ 17ਵੇਂ ਸਲਾਨਾ ਸਮਾਗਮ ਦੌਰਾਨ ਕਵੀ ਦਰਬਾਰ ਵਿੱਚ ਕਵੀ ਸਾਹਿਬਾਨ ਦੁਆਰਾ ਸੁਣਾਈਆਂ ਕਵਿਤਾਵਾਂ ਦੀਆਂ ਵੀਡੀਓਜ਼
Live Samagam links on YouTube channel Dr Hari Singh Jachak
https://www.youtube.com/live/vyh9Wnye53Q?si=X9iuYxViLsrMhW7c
https://www.youtube.com/live/j8ogzFm-1rM?si=Tn56g2jC4KBtsmGU
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਵੱਲੋਂ ਕਰਵਾਏ ਗਏ ਸਤਾਰਵੇਂ ਸਲਾਨਾ ਕਵੀ ਕਾਰਜਸ਼ਾਲਾ,ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਵਿੱਚ ਪਤਵੰਤੇ ਸੱਜਣ, ਉਭਰਦੇ ਕਵੀ ਅਤੇ ਮਹਾਨ ਵਿਦਵਾਨ ਸ਼ਾਮਲ ਹੋਏ। ਜਿਸ ਵਿੱਚ 14.10.23 ਰਾਤ 8 ਵਜੇ ਤੋਂ 15-10-23 ਅੰਮ੍ਰਿਤ ਵੇਲੇ 3 ਵਜੇ ਤੱਕ ਹੋਏ ਕਵੀ ਦਰਬਾਰ ਵਿੱਚ ਕਵੀ ਸਾਹਿਬਾਨ ਦੁਆਰਾ ਸੁਣਾਈਆਂ ਕਵਿਤਾਵਾਂ ਦੀਆਂ ਵੀਡੀਓਜ਼ ਆਪ ਸਭ ਮਿੱਤਰ ਪਿਆਰਿਆਂ ਨਾਲ ਸਾਂਝੀਆਂ ਕਰ ਰਹੇ ਹਾਂ। ਉਮੀਦ ਹੈ ਕਵਿਤਾਵਾਂ ਦਾ ਅਨੰਦ ਮਾਣੋਗੇ ਅਤੇ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਕਰੋਗੇ। ਆਉਂਦੇ ਦਿਨਾਂ ਵਿੱਚ ਸਾਰੀਆਂ ਵੀਡੀਓਸ ਪੋਸਟ ਕੀਤੀਆਂ ਜਾਣਗੀਆਂ।
ਇਸ ਸਾਰੇ ਸਮਾਗਮ ਨੂੰ ਦਾਸ ਦੇ ਯੂ ਟਿਊਬ ਚੈਨਲ Dr Hari Singh Jachak*ਤੇ ਲਾਈਵ ਕੀਤਾ ਗਿਆ।
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ ਹਰੀ ਸਿੰਘ ਜਾਚਕ ਅਤੇ ਸਮੁੱਚੀ ਟੀਮ ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ
9988321245
9988321246
ਵੀਡੀਓਸ ਸਤਾਰਵੇਂ ਸਲਾਨਾ ਸਮਾਗਮ ਦੀਆਂ ਕਵਿਤਾ ਭਵਨਜੋਤ ਕੌਰ
*ਦਾਸ ਦੇ ਯੂ ਟਿਊਬ ਚੈਨਲ Dr Hari Singh Jachak ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਜੀਓ
https://youtu.be/fuTgBhYb4pE?si=DIZE65Qz7PmwREBV
ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਵੱਲੋਂ ਕਰਵਾਏ ਗਏ 17ਵੇਂ ਸਲਾਨਾ ਸਮਾਗਮ ਦੌਰਾਨ ਕਵੀ ਦਰਬਾਰ ਵਿੱਚ ਕਵੀ ਸਾਹਿਬਾਨ ਦੁਆਰਾ ਸੁਣਾਈਆਂ ਕਵਿਤਾਵਾਂ ਦੀਆਂ ਵੀਡੀਓਜ਼
Live Samagam links on YouTube channel Dr Hari Singh Jachak
https://www.youtube.com/live/vyh9Wnye53Q?si=X9iuYxViLsrMhW7c
https://www.youtube.com/live/j8ogzFm-1rM?si=Tn56g2jC4KBtsmGU
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਵੱਲੋਂ ਕਰਵਾਏ ਗਏ ਸਤਾਰਵੇਂ ਸਲਾਨਾ ਕਵੀ ਕਾਰਜਸ਼ਾਲਾ,ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਵਿੱਚ ਪਤਵੰਤੇ ਸੱਜਣ, ਉਭਰਦੇ ਕਵੀ ਅਤੇ ਮਹਾਨ ਵਿਦਵਾਨ ਸ਼ਾਮਲ ਹੋਏ। ਜਿਸ ਵਿੱਚ 14.10.23 ਰਾਤ 8 ਵਜੇ ਤੋਂ 15-10-23 ਅੰਮ੍ਰਿਤ ਵੇਲੇ 3 ਵਜੇ ਤੱਕ ਹੋਏ ਕਵੀ ਦਰਬਾਰ ਵਿੱਚ ਕਵੀ ਸਾਹਿਬਾਨ ਦੁਆਰਾ ਸੁਣਾਈਆਂ ਕਵਿਤਾਵਾਂ ਦੀਆਂ ਵੀਡੀਓਜ਼ ਆਪ ਸਭ ਮਿੱਤਰ ਪਿਆਰਿਆਂ ਨਾਲ ਸਾਂਝੀਆਂ ਕਰ ਰਹੇ ਹਾਂ। ਉਮੀਦ ਹੈ ਕਵਿਤਾਵਾਂ ਦਾ ਅਨੰਦ ਮਾਣੋਗੇ ਅਤੇ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਕਰੋਗੇ। ਆਉਂਦੇ ਦਿਨਾਂ ਵਿੱਚ ਸਾਰੀਆਂ ਵੀਡੀਓਸ ਪੋਸਟ ਕੀਤੀਆਂ ਜਾਣਗੀਆਂ।
ਇਸ ਸਾਰੇ ਸਮਾਗਮ ਨੂੰ ਦਾਸ ਦੇ ਯੂ ਟਿਊਬ ਚੈਨਲ Dr Hari Singh Jachak*ਤੇ ਲਾਈਵ ਕੀਤਾ ਗਿਆ।
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ ਹਰੀ ਸਿੰਘ ਜਾਚਕ ਅਤੇ ਸਮੁੱਚੀ ਟੀਮ ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ
9988321245
9988321246
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ੫੧ਵਾਂ ਸਾਲਾਨਾ ਸਮਾਗਮ
https://www.facebook.com/reel/685493756893394/
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ੫੧ਵਾਂ ਸਾਲਾਨਾ ਸਮਾਗਮ ੧੭ ਤੋਂ ੧੯ ਨਵੰਬਰ ਤੱਕ ਇਸ ਦੇ ਕੇਂਦਰੀ ਦਫ਼ਤਰ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਦੇਸ਼ ਵਿਦੇਸ਼ ਤੋਂ ੧੫੦ ਦੇ ਕਰੀਬ ਡੈਲੀਗੇਟ ਸਾਹਿਬਾਨ ਨੇ ਭਾਗ ਲਿਆ। ਸਤਾਰਾਂ ਨਵੰਬਰ ਨੂੰ ਨਿਸ਼ਾਨ ਸਾਹਿਬ ਲਹਿਰਾ ਕੇ ਅਰੰਭਤਾ ਕੀਤੀ ਗਈ। ਉਪਰੰਤ ਤਿੰਨੇ ਦਿਨ ਜਥੇਬੰਦਕ ਵਿਚਾਰਾਂ ਕੀਤੀਆਂ ਗਈਆਂ। ਕਵੀ ਦਰਬਾਰ ਤੇ ਕੀਰਤਨ ਦਰਬਾਰ ਵੀ ਹੋਇਆ। ਪੁਸਤਕਾਂ ਰੀਲੀਜ਼ ਕੀਤੀਆਂ ਗਈਆਂ ਅਤੇ ਇਹ ਸਮਾਗਮ ਅਮਿੱਟ ਪੈੜਾਂ ਛੱਡਦਾ ਹੋਇਆ ੧੯ ਨਵੰਬਰ ਦੁਪਹਿਰ ਦੋ ਵਜੇ ਸਮਾਪਤ ਹੋਇਆ। ਦਾਸ ਨੇ ਵੀ ਤਿੰਨੇ ਦਿਨ ਸ਼ਮੂਲੀਅਤ ਕੀਤੀ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਕਵਿਤਾਵਾਂ ਰਾਹੀਂ ਹਾਜ਼ਰੀ ਲਗਵਾਈ।
ਇਸ ਸਮਾਗਮ ਦੀਆਂ ਕੁਝ ਯਾਦਗਾਰੀ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ ਜੀ।
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ ਹਰੀ ਸਿੰਘ ਜਾਚਕ
9988321245
9988321256
ਗੁਰੂ ਰਾਮਦਾਸ ਦੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਤੇ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਵਾਏ ਗਏ ਕਵੀ ਦਰਬਾਰ ਵਿਚ ਜੈਕਾਰਿਆਂ ਦੀ ਗੂੰਜ ਵਿੱਚ ਕਵਿਤਾ ਸੁਣਾਈ
ਗੁਰੂ ਰਾਮਦਾਸ ਦੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਤੇ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਵਾਏ ਗਏ ਕਵੀ ਦਰਬਾਰ ਵਿਚ ਜੈਕਾਰਿਆਂ ਦੀ ਗੂੰਜ ਵਿੱਚ ਕਵਿਤਾ ਸੁਣਾਈ
https://www.youtube.com/watch?v=QVWhTSJWPgU
Kindly subscribe my YouTube channel Dr Hari Singh Jachak
ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਸਦਕਾ ਗੁਰੂ ਰਾਮਦਾਸ ਦੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਤੇ ਮਿਤੀ 30-10-2023 ਨੂੰ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਵਾਏ ਗਏ ਕਵੀ ਦਰਬਾਰ ਵਿਚ ਜੈਕਾਰਿਆਂ ਦੀ ਗੂੰਜ ਵਿੱਚ ਕਵਿਤਾ ਸੁਣਾਈ ਅਤੇ ਗੁਰੂ ਸਾਹਿਬ ਤੇ ਸੰਗਤਾਂ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ।
ਇਸ ਕਵੀ ਦਰਬਾਰ ਨੂੰ ਸਿੰਘ ਪ੍ਰੋਡਕਸ਼ਨ ਅਤੇ ਨਿਰਵੈਰ ਟੀ ਵੀ ਵਲੋਂ ਸਾਰੀ ਦੁਨੀਆਂ ਵਿੱਚ ਲਾਈਵ ਕੀਤਾ ਗਿਆ।ਦਾਸ ਦੀ ਵੀਡੀਓ ਨੂੰ ਬਣਾਉਣ ਦੀ ਸੇਵਾ ਪ੍ਰਸਿੱਧ ਕਵੀ ਸਰਦਾਰ ਸੁਲੱਖਣ ਸਿੰਘ ਜੰਮੂ ਜੀ ਨੇ ਵੀ ਰੂਹ ਦੇ ਨਾਲ ਨਿਭਾਈ। ਓਨਾਂ ਨੇ ਦੁਪਹਿਰ ਨੂੰ ਕਵੀ ਦਰਬਾਰ ਵਿਚ ਹਾਜ਼ਰੀ ਵੀ ਲਗਵਾਈ। ਓਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ
ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਜੀਓ
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ ਹਰੀ ਸਿੰਘ ਜਾਚਕ
9988321245
9988321246
ਬੰਦੀ ਛੋੜ ਦਿਵਸ ਤੇ ਦਿਵਾਲੀ ਦੀਆਂ ਮੁਬਾਰਕਾਂ
Kindly subscribe my YouTube channel Dr Hari Singh Jachak
ਬੰਦੀ ਛੋੜ ਦਿਵਸ ਤੇ ਦਿਵਾਲੀ ਦੀਆਂ ਸਾਰੇ ਮਿੱਤਰ ਪਿਆਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਾਂ ਜੀ । ਪਾਤਸ਼ਾਹ ਜੀ ਸਭ ਦੇ ਪਰਿਵਾਰਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਖੁਸ਼ੀਆਂ ਖੇੜੇ ਬਖਸ਼ਦੇ ਰਹਿਣ।
ਬੰਦੀ ਛੋੜ ਦਿਵਸ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਦੇ ਨਾਲ ਸਬੰਧਤ ਇਤਿਹਾਸ ਬਾਰੇ ਕਵਿਤਾ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੀਵਨ ਇਤਿਹਾਸ ਨਾਲ ਸੰਬੰਧਿਤ ਕਵਿਤਾ ਦੀ ਵੀਡੀਓ ਆਪਣੇ ਮਿੱਤਰ ਪਿਆਰਿਆਂ ਨਾਲ ਸਾਂਝੀ ਕਰ ਰਿਹਾ ਹਾਂ ਜੀਓ। ਉਮੀਦ ਹੈ ਪਰਵਾਨ ਕਰੋਗੇ, ਪਹਿਲੀਆਂ ਕਵਿਤਾਵਾਂ ਦੀ ਤਰ੍ਹਾਂ ਪੜ੍ਹ ਕੇ ਇਸ ਇਤਿਹਾਸ ਤੋਂ ਜਾਣੂ ਹੋਵੋਗੇ, ਕਵਿਤਾ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਕਰੋਗੇ ਅਤੇ ਦਾਸ ਨੂੰ ਅਸੀਸਾਂ ਦੇ ਕੇ ਨਿਵਾਜੋਗੇ।
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ. ਹਰੀ ਸਿੰਘ ਜਾਚਕ
9988321245
9988321246
ਸ਼ਹੀਦ ਬਾਬਾ ਦੀਪ ਸਿੰਘ ਜੀ
ਦਾਸ ਦੇ ਯੂਟਿਊਬ ਚੈਨਲ
Dr hari singh Jachak
ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਕਰਨੀ ਜੀਓ
*ਸ਼ਹੀਦ ਬਾਬਾ ਦੀਪ ਸਿੰਘ ਜੀ ਬਾਰੇ ਜੈਕਾਰਿਆਂ ਦੀ ਗੂੰਜ ਵਿੱਚ ਸੁਣਾਈ ਦਾਸ ਦੀ ਕਵਿਤਾ
ਜਰੂਰ ਸੁਣੋ ਜੀ*
ਯੂ ਟਿਊਬ ਲਿੰਕ
ਅੱਜਕਲ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।
ਸ਼ਹੀਦ ਬਾਬਾ ਦੀਪ ਸਿੰਘ ਜੀ (26 ਜਨਵਰੀ1682–1757) ਦਾ ਜਨਮ ਪਿੰਡ ਪਹੂਵਿੰਡ (ਜ਼ਿਲ੍ਹਾ ਤਰਨ ਤਾਰਨ) ਵਿੱਚ ਮਾਤਾ ਜੀਉਣੀ ਜੀ ਦੀ ਕੁੱਖੋਂ ਪਿਤਾ ਭਗਤਾ ਜੀ ਦੇ ਘਰ ਹੋਇਆ। ਮਾਤਾ-ਪਿਤਾ ਨੇ ਬਾਲਕ ਦਾ ਨਾਮ ‘ਦੀਪਾ’ ਰੱਖਿਆ। ਥੋੜ੍ਹੀ ਸੁਰਤ ਸੰਭਾਲਣ ਤੋਂ ਬਾਅਦ ਇਹ ਨੌਜਵਾਨ ਅਵਸਥਾ ਵਿੱਚ ਵਿਚਰਦਿਆਂ ਬਾਲਕ ‘ਦੀਪਾ’ ਸਤਿਗੁਰਾਂ ਦੇ ਪਾਵਨ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਵਿੱਚ ਜਾ ਹਾਜ਼ਰ ਹੋਇਆ। ਇਥੇ ਹੀ ਸਤਿਗੁਰਾਂ ਦੇ ਪਵਿੱਤਰ ਕਰ-ਕਮਲਾਂ ਰਾਹੀਂ ਨੌਜਵਾਨ ‘ਦੀਪੇ’ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਆਪ ਜੀ ਦਾ ਨਾਮ ‘ਦੀਪ ਸਿੰਘ’ ਰੱਖਿਆ ਗਿਆ। ਆਪ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਅੰਦਰ ਰਹਿੰਦਿਆਂ ਭਾਈ ਮਨੀ ਸਿੰਘ ਜੀ ਦੀ ਦੇਖ-ਰੇਖ ਹੇਠ ਪਵਿੱਤਰ ਧਾਰਮਿਕ ਗੰਰਥਾਂ ਤੇ ਗੁਰਬਾਣੀ ਦਾ ਡੂੰਘਾ ਅਧਿਐਨ ਕੀਤਾ। ਆਪ ਹਮੇਸ਼ਾ ਪਾਵਨ ਬਾਣੀ ਦੇ ਪਾਠ, ਭਜਨ-ਬੰਦਗੀ ਵਿੱਚ ਮਸਤ ਰਹਿੰਦੇ ਸਨ। ਆਪ ਸਰੀਰ ਦੇ ਸੁਡੌਲ ਅਤੇ ਦ੍ਰਿੜ੍ਹ ਇਰਾਦੇ ਵਾਲੇ ਭਜਨੀਕ ਅਤੇ ਧਾਰਮਿਕ ਬਿਰਤੀ ਵਾਲੇ ਪੁਰਸ਼ ਸਨ। ਦਸਮ ਪਿਤਾ ਦੁਆਰਾ ਭਾਈ ਮਨੀ ਸਿੰਘ ਜੀ ਕੋਲੋਂ ਲਿਖਾਈ ਪਾਵਨ ਦਮਦਮੀ ਬੀੜ ਦੀ ਲਿਖਾਈ ਵਿੱਚ ਆਪ ਜੀ ਨੇ ਭਰਪੂਰ ਯੋਗਦਾਨ ਪਾਇਆ ਦੁਸ਼ਮਣਾਂ ਨਾਲ ਲੜਦਿਆਂ ਲੜਦਿਆਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼ਹੀਦੀ ਪ੍ਰਾਪਤ ਕੀਤੀ।
ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਵਨ ਜੀਵਨ ਇਤਿਹਾਸ ਨਾਲ ਸਬੰਧਤ ਕਵਿਤਾ ਸੁਣਨ ਦੀ ਕਿਰਪਾਲਤਾ ਕਰਨੀ ਜੀਓ
ਸਨਿਮਰ ਬੇਨਤੀ ਹੈ ਕਿ ਇਸ ਨੂੰ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕਰਦੇ ਰਹਿਣਾ ਜੀ
ਯੂ ਟਿਊਬ ਲਿੰਕ
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ .ਹਰੀ ਸਿੰਘ ਜਾਚਕ
9988321245
9988321246
Baba Deep Singh (26 January 1682 – 13 November 1757) is revered among Sikhs as one of the most hallowed martyrs in Sikhism. He is remembered for his sacrifice and devotion to the teachings of the Sikh Gurus. Baba Deep Singh was the first head of Misl Shaheedan Tarna Dal – an order of the Khalsa military established by Nawab Kapur Singh, the then head of Sharomani Panth Akali Buddha Dal. The Damdami Taksal also state that he was the first head of their order.
Kindly listen my poem regarding Life history of Baba Deep Singh Ji and share it further
YouTube Link
Kindly like and subscribe my YouTube Channel
Dr Hari Singh Jachak
With great regards
Dr Hari Singh Jachak
9988321245
9988321246
ਅਦਾਰਾ ਸ਼ਬਦ ਕਾਫ਼ਲਾ ਵਲੋਂ ਕਵੀ ਦਰਬਾਰ ਅਤੇ ਚਮਕਦੇ ਸਿਤਾਰੇ ਸਨਮਾਨ ਸਮਾਰੋਹ ਵਿੱਚ ਦਾਸ ਦੀ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ
ਅਦਾਰਾ ਸ਼ਬਦ ਕਾਫ਼ਲਾ ਵਲੋਂ ਕਵੀ ਦਰਬਾਰ ਅਤੇ ਚਮਕਦੇ ਸਿਤਾਰੇ ਸਨਮਾਨ ਸਮਾਰੋਹ ਵਿੱਚ ਦਾਸ ਦੀ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ
ਦਾਸ ਦੇ ਯੂ ਟਿਊਬ ਚੈਨਲ Dr Hari Singh Jachak ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਜੀ
https://www.facebook.com/reel/866282065144451/
ਪੰਜ ਨਵੰਬਰ ਦਿਨ ਐਤਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਧੰਨ ਧੰਨ ਬ੍ਰਹਮਗਿਆਨੀ ਸੰਤ ਬਾਬਾ ਹਰਨਾਮ ਸਿੰਘ ਜੀ ਧੁੱਗਾ ਅਦਾਰਾ ਸ਼ਬਦ ਕਾਫ਼ਲਾ ਵਲੋਂ ਕਵੀ ਦਰਬਾਰ ਅਤੇ ਚਮਕਦੇ ਸਿਤਾਰੇ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਭਰ ਵਿੱਚੋਂ ਉਭਰਦੇ ਅਤੇ ਨਾਮਵਰ ਕਵੀਆਂ ਅਤੇ ਕਵਿਤਰੀਆਂ ਨੇ ਹਾਜ਼ਰੀ ਲਗਵਾਈ।
ਇਸ ਪ੍ਰੋਗਰਾਮ ਵਿੱਚ ਦਾਸ( ਡਾ ਹਰੀ ਸਿੰਘ ਜਾਚਕ ), ਬਾਲ ਸਾਹਿਤ ਲੇਖਕ ਡਾ ਦਰਸ਼ਨ ਸਿੰਘ ਆਸਟ ਜੀ , ਸਟੇਟ ਤੇ ਨੈਸ਼ਨਲ ਅਵਾਰਡੀ ਡਾ ਗੁਰਚਰਨ ਕੌਰ ਕੋਚਰ ਜੀ,ਅੰਜੂ ਵ ਰੱਤੀ ਜੀ, ਤਰਲੋਚਨ ਲੋਚੀ ਜੀ, ਮਨਦੀਪ ਕੌਰ ਭੰਮਰਾ,ਮੀਨਾ ਮਹਿਰੋਕ, ਬਰਜਿੰਦਰ ਬਿਸਰਾਓ ਅਤੇ ਪਰਵੀਨ ਕੌਰ ਸਿੱਧੂ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ। ਡਾ ਗੁਰਚਰਨ ਕੌਰ ਕੋਚਰ ਨੇ ਇਹ ਸਮਾਗਮ ਕਰਵਾਉਣ ਲਈ ਸਿਮਰਨ ਧੁੱਗਾ, ਦੁਖਭੰਜਨ ਰੰਧਾਵਾ ਅਤੇ ਅਦਾਰਾ ਸ਼ਬਦ ਕਾਫ਼ਲਾ ਦੇ ਸਮੂਹ ਸੇਵਾਦਾਰਾਂ ਸ਼ਲਾਘਾ ਕੀਤੀ। ਦਾਸ ਨੇ ਤਾੜੀਆਂ ਦੀ ਗੂੰਜ ਵਿਚ ਇਸ ਸਮਾਗਮ ਬਾਰੇ ਭਾਵਪੂਰਤ ਕਵਿਤਾ ਸੁਣਾ ਕੇ ਰੰਗ ਬੰਨ ਦਿੱਤਾ। ਉਪਰੰਤ ਕਵੀ ਦਰਬਾਰ ਵਿਚ ਸਾਰੇ ਕਵੀ ਸਾਹਿਬਾਨ ਨੇ ਸਮਾਜਿਕ, ਸਭਿਆਚਾਰਕ ਅਤੇ ਪੰਜਾਬੀ ਮਾਂ ਬੋਲੀ ਨਾਲ ਸਬੰਧਤ ਵਿਸ਼ਿਆਂ ਤੇ ਕਵਿਤਾਵਾਂ ਸੁਣਾ ਕੇ ਹਾਜ਼ਰੀਆਂ ਲਗਵਾਈਆਂ। ਸਾਰੇ ਪਤਵੰਤੇ ਸੱਜਣਾਂ ਨੇ ਉਭਰਦੇ ਕਵੀਆਂ ਨੂੰ ਹੌਸਲਾ ਅਤੇ ਹੱਲਾਸ਼ੇਰੀ ਦਿੱਤੀ । ਪੰਜਾਬੀ ਮਾਂ ਬੋਲੀ ਦੇ ਪਿਆਰੇ ਜਾਗ੍ਰਤੀ ਮੰਚ ਜਲੰਧਰ ਤੋਂ ਦੀਪਕ ਬਾਲੀ ਸਾਹਿਬ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਸਟੇਜ ਸਕੱਤਰ ਵਜੋਂ ਪ੍ਰਸਿੱਧ ਕਵਿੱਤਰੀ ਕੁਲਵਿੰਦਰ ਕੌਰ ਕਿਰਨ ਨੇ ਬਾਖੂਬੀ ਸਟੇਜ ਦੀ ਸੇਵਾ ਨਿਭਾਈ।ਅਦਾਰਾ ਸ਼ਬਦ ਕਾਫਲਾ ਦੇ ਸਰਪ੍ਰਸਤ ਸਿਮਰਨ ਧੁੱਗਾ ਅਤੇ ਪਤਵੰਤੇ ਸੱਜਣਾਂ ਵਲੋਂ ਸਾਰੇ ਕਵੀ ਸਾਹਿਬਾਨ ਤੇ ਚਮਕਦੇ ਸਿਤਾਰਿਆਂ ਨੂੰ ਸਨਮਾਨਿਤ ਕੀਤਾ ਗਿਆ। ਇਹ ਸਾਹਿਤਕ ਸਮਾਗਮ ਯਾਦਗਾਰੀ ਹੋ ਨਿੱਬੜਿਆ।
ਦਾਸ ਨੂੰ ਮੁੱਖ ਮਹਿਮਾਨ ਵਜੋਂ ਮਾਣ ਦੇਣ ਲਈ ਸਿਮਰਨ ਧੁੱਗਾ ਅਤੇ ਦੁਖਭੰਜਨ ਰੰਧਾਵਾ ਜੀ ਦਾ ਬਹੁਤ ਬਹੁਤ ਧੰਨਵਾਦ
ਕੁਝ ਤਸਵੀਰਾਂ ਮਿੱਤਰ ਪਿਆਰਿਆਂ ਦੀਆਂ ਅਸੀਸਾਂ ਲਈ ਹਾਜ਼ਰ ਹਨ।
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ ਹਰੀ ਸਿੰਘ ਜਾਚਕ
9988321242
9988321246
ਯਾਦਾਂ ਸਤਾਰਵੇਂ ਸਲਾਨਾ ਸਮਾਗਮ ਦੀਆਂ
*ਦਾਸ ਦੇ ਯੂ ਟਿਊਬ ਚੈਨਲ Dr Hari Singh Jachak ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਜੀਓ
ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਵੱਲੋਂ ਕਰਵਾਏ ਗਏ 17ਵੇਂ ਸਲਾਨਾ ਸਮਾਗਮ ਦੀਆਂ ਕੁਝ ਇਤਿਹਾਸਕ ਤਸਵੀਰਾਂ ਤੇ ਸੰਖੇਪ ਰਿਪੋਰਟ ( 15-10-23 ਦੁਪਹਿਰ 12 ਤੋਂ 2 ਵਜੇ ਤੱਕ)
Live Samagam links on YouTube channel Dr Hari Singh Jachak
https://www.youtube.com/live/vyh9Wnye53Q?si=X9iuYxViLsrMhW7c
https://www.youtube.com/live/j8ogzFm-1rM?si=Tn56g2jC4KBtsmGU
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਵੱਲੋਂ ਕਰਵਾਏ ਗਏ ਸਤਾਰਵੇਂ ਸਲਾਨਾ ਕਵੀ ਕਾਰਜਸ਼ਾਲਾ,ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਵਿੱਚ ਪਤਵੰਤੇ ਸੱਜਣ, ਉਭਰਦੇ ਕਵੀ ਅਤੇ ਮਹਾਨ ਵਿਦਵਾਨ ਸ਼ਾਮਲ ਹੋਏ। ਉਦਘਾਟਨ ਤੋਂ ਲੈ ਕੇ ਪੁਸਤਕ ਰੀਲੀਜ ਦੀਆਂ ਤਸਵੀਰਾਂ ਸਮੇਤ ਰਿਪੋਰਟ ਪੋਸਟ ਕੀਤੀ ਜਾ ਚੁੱਕੀ ਹੈ । ਅੱਜ 15.10.23 ਦੁਪਹਿਰ 12 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਏ ਸਨਮਾਨ ਸਮਾਰੋਹ ਦੌਰਾਨ ਪਹੁੰਚੇ ਕਵੀ ਸਾਹਿਬਾਨ ਨੂੰ ਸਨਮਾਨਿਤ ਕਰਨ ਦੀਆਂ ਤਸਵੀਰਾਂ ਤੇ ਸੰਖੇਪ ਰਿਪੋਰਟ ਹਾਜ਼ਰ ਹੈ। ਬਾਕੀ ਫੋਟੋਆਂ ਤੇ ਪਤਵੰਤੇ ਸੱਜਣਾਂ ਦਾ ਸਨਮਾਨ ਦੀ ਰਿਪੋਰਟ ਆਉਂਦੇ ਦਿਨਾਂ ਵਿੱਚ ਪੋਸਟ ਕੀਤੀ ਜਾਵੇਗੀ।
ਪ੍ਰਧਾਨਗੀ ਮੰਡਲ ਵਿੱਚ ਸ਼੍ਰੋਮਣੀ ਸਟੇਟ ਤੇ ਨੈਸ਼ਨਲ ਅਵਾਰਡੀ ਸਰਦਾਰ ਅਮਰੀਕ ਸਿੰਘ ਤਲਵੰਡੀ,ਸ਼੍ਰੋਮਣੀ ਪੰਥਕ ਕਵੀ ਸਭਾ ਦੇ ਪ੍ਰਧਾਨ ਜਥੇਦਾਰ ਬਲਬੀਰ ਸਿੰਘ ਬਲ, ਪ੍ਰਿੰਸੀਪਲ ਜਸਬੀਰ ਸਿੰਘ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ, ਪ੍ਰਿੰਸੀਪਲ ਚਰਨਜੀਤ ਕੌਰ ਪਟਿਆਲਾ,ਡਾ ਹਰੀ ਸਿੰਘ ਜਾਚਕ ਚੇਅਰਮੈਨ ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ,ਡਾ ਰਮਨਦੀਪ ਸਿੰਘ ਦੀਪ ਜਨਰਲ ਸਕੱਤਰ,ਡਾ ਸਰਬਜੋਤ ਕੌਰ ਪ੍ਰਧਾਨ ਸਾਹਿਤਕਾਰ ਸਦਨ, ਪ੍ਰੋਫੈਸਰ ਡਾ ਬਲਵਿੰਦਰ ਪਾਲ ਸਿੰਘ, ਐਡੀਸ਼ਨਲ ਚੀਫ਼ ਆਰਗੇਨਾਈਜਰ, ਸ੍ਰੀ ਮਤੀ ਕਿਰਨ ਸਿੰਗਲਾ, ਪ੍ਰਸਿੱਧ ਕਵਿਤਰੀਆਂ ਕੁਲਦੀਪ ਕੌਰ ਦੀਪ ਲੁਧਿਆਣਵੀ, ਪ੍ਰਕਾਸ਼ ਕੌਰ ਪਾਸ਼ਾਂ ਅਤੇ ਸਟੇਟ ਅਵਾਰਡੀ ਅਧਿਆਪਕਾ ਰਪਵਿੰਦਰ ਕੌਰ ਰੂਪ ਆਦਿਕ ਸ਼ਾਮਲ ਹੋਏ। ਇਸ ਸਮਾਰੋਹ ਵਿਚ ਸਨਮਾਨਿਤ ਕੀਤੇ ਕਵੀਆਂ ਦੀਆਂ ਤਸਵੀਰਾਂ ਹਨ। ਬਾਕੀ ਕਲ ਪੋਸਟ ਕੀਤੀਆਂ ਜਾਣਗੀਆਂ।ਡਾਕਟਰ ਰਮਨਦੀਪ ਸਿੰਘ ਜਨਰਲ ਸਕੱਤਰ ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਨੇ ਸਟੇਜ ਦੀ ਸੇਵਾ ਸੰਭਾਲੀ ਰੱਖੀਂ। ਇਸ ਸਾਰੇ ਸੈਸ਼ਨ ਨੂੰ ਦਾਸ ਦੇ ਯੂ ਟਿਊਬ ਚੈਨਲ Dr Hari Singh Jachak* ਰਾਹੀਂ ਲਾਈਵ ਕੀਤਾ ਗਿਆ।
ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਦੇ ਸਮੂਹ ਸੇਵਾਦਾਰ ਤੇ ਗਰੁੱਪ ਲੀਡਰ ਸਾਹਿਬਾਨ ਮਨਦੀਪ ਕੌਰ ਪ੍ਰੀਤ, ਸੰਜੀਵ ਸਿੰਘ ਨਿਮਾਣਾ, ਜਸਵਿੰਦਰ ਕੌਰ ਜੱਸੀ, ਚਰਨਜੀਤ ਸਿੰਘ ਵਿੱਕੀ, ਐਡਵੋਕੇਟ ਬਵਨੀਤ ਕੌਰ, ਕੁਲਦੀਪ ਕੌਰ ਦੀਪ ਲੁਧਿਆਣਵੀ, ਸਰਦਾਰ ਹਰਭਜਨ ਸਿੰਘ,ਅਮਿਤ ਕੌਰ, ਸਤਵੰਤ ਕੌਰ ਸੁੱਖੀ,ਨਵਪ੍ਰੀਤ ਕੌਰ ਤੇ ਮਨਜੀਤ ਕੌਰ ਧੀਮਾਨ ਆਦਿ ਪ੍ਰਬੰਧਕੀ,ਲੰਗਰ ਅਤੇ ਹੋਰ ਸੇਵਾ ਕਾਰਜਾਂ ਵਿੱਚ ਜੁਟੇ ਰਹੇ ਅਤੇ ਆਏ ਹੋਏ ਪਤਵੰਤਿਆਂ ਅਤੇ ਕਵੀ ਸਾਹਿਬਾਨ ਦੀ ਆਓ ਭਗਤ ਕਰਦੇ ਰਹੇ ਅਤੇ ਸਨਮਾਨ ਸਮਾਰੋਹ ਵਿੱਚ ਵੀ ਸ਼ਾਮਲ ਹੋਏ ਅਤੇ ਕਵੀ ਦਰਬਾਰ ਵਿਚ ਸਟੇਜ ਸਕੱਤਰ ਦੀ ਭੂਮਿਕਾ ਵੀ ਨਿਭਾਉਂਦੇ ਰਹੇ।
ਇਸ ਸਨਮਾਨ ਸਮਾਰੋਹ ਦੀਆਂ ਕੁਝ ਇਤਿਹਾਸਕ ਤਸਵੀਰਾਂ ਆਪ ਸਭ ਮਿੱਤਰ ਪਿਆਰਿਆਂ ਨਾਲ ਸਾਂਝੀਆਂ ਕਰ ਰਿਹਾ ਹਾਂ। ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਜੀਓ।
ਆਉਣ ਵਾਲੇ ਦਿਨਾਂ ਵਿੱਚ ਹੋਰ ਪਤਵੰਤੇ ਸੱਜਣਾਂ ਅਤੇ ਸ਼ਾਮਲ ਕਵੀ ਸਾਹਿਬਾਨ ਵਲੋਂ ਸਮਾਗਮ ਬਾਰੇ ਪਹੁੰਚੇ ਵਿਚਾਰਾਂ , ਨਿੱਜੀ ਤਜਰਬਿਆਂ ਅਤੇ ਅਗਲੇ ਸੈਸ਼ਨਾਂ ਦੀਆਂ ਸੰਖੇਪ ਰਿਪੋਰਟਾਂ ਅਤੇ ਤਸਵੀਰਾਂ ਆਪ ਸਭ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ।
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ ਹਰੀ ਸਿੰਘ ਜਾਚਕ ਅਤੇ ਸਮੁੱਚੀ ਟੀਮ ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ
9988321245
9988321246
ਸ੍ਰੀ ਗੁਰੂ ਹਰਿ ਰਾਇ ਜੀ ਦਾ ਜੋਤੀ ਜੋਤਿ ਦਿਵਸ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਗੁਰਗੱਦੀ ਦਿਵਸ
ਸ੍ਰੀ ਗੁਰੂ ਹਰਿ ਰਾਇ ਜੀ ਦਾ ਜੋਤੀ ਜੋਤਿ ਦਿਵਸ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਗੁਰਗੱਦੀ ਦਿਵਸ
Kindly subscribe my YouTube channel Dr Hari Singh Jachak
ਆਪ ਜੀ ਦਾ ਪਰਕਾਸ਼ ਗੁਰੂ ਹਰਗੋਬਿੰਦ ਜੀ ਦੇ ਵੱਡੇ ਸਾਹਿਬਜ਼ਾਦੇ, ਬਾਬਾ ਗੁਰਦਿਤਾ ਜੀ ਅਤੇ ਮਾਤਾ ਨਿਹਾਲ ਜੀ ਦੇ ਘਰ ਕੀਰਤਪੁਰ ਸਾਹਿਬ ਵਿਖੇ ਹੋਇਆ | ਆਪ ਜੀ ਦੇ ਦੋ ਪੁੱਤਰ ਬਾਬਾ ਰਾਮਰਾਏ ਅਤੇ ਸ੍ਰੀ ਹਰਿ ਕ੍ਰਿਸ਼ਨ ਸਨ |
ਆਪ ਬਹੁਤ ਹੀ ਕੋਮਲ ਹਿਰਦੇ ਦਾ ਮਾਲਕ ਸਨ। ਇਕ ਵਾਰ ਖੁਲ੍ਹੇ ਚੋਗੇ ਨਾਲ ਉਲਝ ਕੇ ਇਕ ਫੁੱਲ ਟਹਿਣੀ ਤੋਂ ਟੁੱਟ ਗਿਆ ਤਾਂ ਆਪ ਉਦਾਸ ਹੋ ਗਏ ਅਤੇ ਗੁਰੂ ਹਰਗੋਬਿੰਦ ਜੀ ਦੇ ਸਮਝਾਉਣ ਤੇ ਸਦਾ ਸੰਭਲ ਕੇ ਤੁਰਨ ਦੀ ਆਦਤ ਬਣਾ ਲਈ ਅਤੇ ਇਹ ਵੀ ਸਮਝ ਗਏ ਕਿ ਵੱਡੀ ਜਿੰਮੇਵਾਰੀ ਚੁਕੀਏ ਤਾਂ ਉਸਨੂੰ ਸੋਚ ਸਮਝ ਕੇ ਨਿਭਾਉਣਾ ਪੈਂਦਾ ਹੈ। ਆਪ ਜੀ ਕੇਵਲ 14 ਸਾਲ ਦੇ ਸਨ ਜਦੋਂ ਗੁਰਿਆਈ ਮਿਲੀ ਅਤੇ ਬਾਬਾ ਬੁਢਾ ਜੀ ਦੇ ਸਪੁੱਤਰ ਭਾਈ ਭਾਨਾ ਜੀ ਨੇ ਗੁਰਿਆਈ ਦੀ ਰਸਮ ਨਿਭਾਈ। ਆਪ ਜੀ ਕੋਲ 2200 ਸ਼ਸਤਰਧਾਰੀ ਜਵਾਨ ਰਿਹਾ ਕਰਦੇ ਸਨ ਪਰ ਆਪ ਨੇ ਕੋਈ ਜੰਗ ਨਾ ਲੜੀ। ਲੰਗਰ ਅਤੁੱਟ ਅਤੇ ਹਰ ਸਮੇਂ ਵਰਤਦਾ ਸੀ ਕਿਉਂਕਿ ਗੁਰੂ ਹਰਿ ਰਾਇ ਜੀ ਦਾ ਹੁਕਮ ਸੀ “ਭੁੱਖਾ ਕੋਈ ਨਾ ਰਹਿਣ ਪਾਏ”। ਲੋੜਵੰਦ ਨੂੰ ਉਸੇ ਵੇਲੇ ਪ੍ਰਸ਼ਾਦਾ ਤਿਆਰ ਕਰਕੇ ਛਕਾਇਆ ਜਾਵੇ। ਆਪ ਨੇ ਇਕ ਬੜਾ ਵੱਡਾ ਦਵਾਖਾਨਾ ਕੀਰਤਪੁਰ ਵਿਚ ਖੋਲ੍ਹਿਆ ਜਿਸ ਵਿਚ ਦੁਰਲੱਭ ਦਵਾਈਆਂ ਮੰਗਵਾ ਕੇ ਰੱਖੀਆਂ। ਇਥੋਂ ਹੀ ਸ਼ਾਹ ਜਹਾਨ ਦੇ ਵੱਡੇ ਪੁੱਤਰ ਦਾਰਾ ਸ਼ਿਕੋਹ ਲਈ ਲੋੜੀਂਦੀ ਦਵਾਈ ਪਰਾਪਤ ਹੋ ਸਕੀ ਸੀ।
ਗੁਰੂ ਹਰ ਰਾਇ ਸਾਹਿਬ ਜੀ ਨੇ ਵੀ ਆਪਣੇ ਦਾਦਾ ਅਤੇ ਪੜਦਾਦਾ ਜੀ ਵਾਂਗ ਔੜ ਅਤੇ ਕਾਲ ਦੇ ਸਮੇਂ ਗਰੀਬਾਂ ਦੀ ਮਦਦ ਜਾਰੀ ਰੱਖੀ। ਸ਼ਾਹਜਹਾਨ ਨੇ ਹੁਕਮ ਜਾਰੀ ਕਰ ਦਿਤੇ ਕਿ ਨਵੇਂ ਬਣੇ ਸਾਰੇ ਮੰਦਰ ਢਾਹ ਦਿਤੇ ਜਾਣ ਪਰ ਸਿੱਖ ਗੁਰ ਧਾਮਾਂ ਤੇ ਇਹ ਹੁਕਮ ਜਾਰੀ ਨਹੀਂ ਸਨ ਕਿਉਂਕਿ ਸਿੱਖ ਮੂਰਤੀ ਪੂਜਕ ਨਹੀਂ ਸਨ।1654 ਵਿਚ ਗੁਰੂ ਸਾਹਿਬ ਅੰਮ੍ਰਿਤਸਰ ਆਏ ਅਤੇ ਕੋਈ 6 ਮਹੀਨੇ ਇਥੇ ਰਹੇ। ਮਾਲਵੇ ਦੇ ਦੌਰੇ ਸਮੇਂ ਪਿੰਡ ਮਰਾਝ ਵਿਚ ਚੌਧਰੀ ਕਾਲਾ ਆਪਣੇ ਦੋ ਭਤੀਜਿਆਂ ਫੂਲ ਅਤੇ ਸੰਦਲੀ ਨੂੰ ਲੈਕੇ ਦਰਬਾਰ ਵਿਚ ਆਇਆ। ਇਹਨਾਂ ਦੇ ਮਾਂ-ਪਿਉ ਮਰ ਚੁੱਕੇ ਸਨ ਸੋ ਇਹਨਾਂ ਮੱਥਾ ਟੇਕ ਕੇ ਆਪਣੇ ਢਿੱਡ ਤੇ ਹੱਥ ਮਾਰਨੇ ਸ਼ੁਰੂ ਕਰ ਦਿਤੇ। ਸਤਿਗੁਰੂ ਹਰਿ ਰਾਏ ਸਾਹਿਬ ਜੀ ਨੇ ਬਚਨ ਕੀਤਾ ਕਿ ਇਹਨਾਂ ਦੀ ਸੰਤਾਨ ਰਾਜ ਕਰੇਗੀ। ਇਹਨਾਂ ਪਰਚਾਰ ਦੌਰਿਆ ਦੇ ਸਮੇਂ ਹੀ ਸਤਿਗੁਰੂ ਜੀ ਆਪਣੇ ਵੱਡੇ ਭਰਾ ਦੇ ਲੜਕੇ ਦੇ ਵਿਆਹ ਤੇ ਕਰਤਾਰਪੁਰ ਆਏ।
ਦਾਰਾ ਸ਼ਿਕੋਹ ਗੁਰੂ ਜੀ ਵਲੋਂ ਗਰੀਬਾਂ ਦੀ ਮਦਦ ਤੋਂ ਬਹੁਤ ਖੁਸ਼ ਸੀ ਅਤੇ ਆਪ ਨੂੰ ਕਈ ਵਾਰੀਂ ਮਿਲਿਆ| ਧੀਰ ਮੱਲ ਗੁਰੂ ਸਾਹਿਬ ਜੀ ਦਾ ਵੱਡਾ ਭਰਾ ਸੀ ਪਰ ਗੁਰ ਗੱਦੀ ਉਸਨੂੰ ਨਾ ਮਿਲਨ ਕਰਕੇ ਉਹ ਗੁਰੂ ਸਾਹਿਬ ਦਾ ਦੁਸ਼ਮਣ ਬਣ ਗਿਆ। ਪਹਿਲਾਂ ਸ਼ਾਹਜਹਾਨ ਨੂੰ ਅਤੇ ਫਿਰ 1660 ਵਿਚ ਔਰੰਗਜ਼ੇਬ ਨੂੰ ਆਪਣੇ ਗੁਰਗੱਦੀ ਦੇ ਹੱਕ ਮਾਰੇ ਜਾਣ ਵਿਰੁਧ ਦਰਖਾਸਤ ਲਿਖ ਭੇਜੀ ਕਿ ਕਾਨੂੰਨ ਦੀ ਸਹਾਇਤਾ ਨਾਲ ਉਸਨੂੰ ਗੁਰ ਗੱਦੀ ਦਿਵਾਈ ਜਾਵੇ।
ਬਾਦਸ਼ਾਹ ਸ਼ਾਹ ਜਹਾਨ ਨੂੰ ਖੁਫੀਆ ਖਬਰਾਂ ਮਿਲ ਰਹੀਆਂ ਸਨ ਕਿ ਆਮ ਲੋਕਾਂ ਵਿਚ ਗੁਰੂ ਘਰ ਲਈ ਸਤਿਕਾਰ ਵੱਧ ਰਿਹਾ ਹੈ ਸੋ ਉਸਨੇ ਘਰੋਗੀ ਫੁੱਟ ਪਵਾਉਣ ਲਈ ਧੀਰਮਲ ਜੀ ਨੂੰ ਜਾਗੀਰ ਦੇ ਦਿੱਤੀ। ਜੂਨ 1658 ਵਿਚ ਔਰੰਗਜ਼ੇਬ ਨੇ ਆਪਣੇ ਪਿਉ (ਸ਼ਾਹ ਜਹਾਨ) ਨੂੰ ਨਜ਼ਰ-ਬੰਦ ਕਰ ਦਿਤਾ ਅਤੇ ਆਪਣੇ ਭਰਾਵਾਂ ਨੂੰ ਮਾਰ ਕੇ 1659 ਵਿਚ ਪੱਕੇ ਪੈਰੀਂ ਤਖਤ ਤੇ ਬੈਠ ਗਿਆ। ਧੀਰਮਲ ਦੀ ਦਰਖਾਸਤ ਤੇ 1660 ਵਿਚ ਔਰੰਗਜ਼ੇਬ ਨੇ ਗੁਰੂ ਹਰਿ ਰਾਇ ਜੀ ਨੂੰ ਦਿੱਲ਼ੀ ਆਉਣ ਦਾ ਸੱਦਾ ਭੇਜਿਆ। ਗੁਰੂ ਸਾਹਿਬ ਨੇ ਆਪਣੇ ਵੱਡੇ ਪੁੱਤਰ ਰਾਮ ਰਾਏ ਜੀ ਨੂੰ ਦਿੱਲੀ ਭੇਜਿਆ। ਪਰ ਰਾਮ ਰਾਇ ਜੀ ਦਿੱਲ਼ੀ ਦਰਬਾਰ ਦੀ ਸ਼ਾਹੀ ਚੜ੍ਹਤ ਤੋਂ ਪਰਭਾਵਿਤ ਹੋ ਗਏ ਅਤੇ ਗੁਰੂ ਨਾਨਕ ਦੇ ਘਰ ਦਾ ਓਟ ਆਸਰਾ ਛੱਡ ਬੈਠੇ। ਆਪ ਨੇ ਕਈ ਅਜ਼ਮਤਾਂ ਦਿਖਾਈਆਂ ਅਤੇ ਔਰੰਗਜ਼ੇਬ ਦਾ ਬਹੁਤ ਸਤਿਕਾਰ ਹਾਸਲ ਕਰ ਲਿਆ। ਅਸਲ ਵਿਚ ਔਰੰਗਜ਼ੇਬ ਰਾਮ ਰਾਇ ਜੀ ਨੂੰ ਇਸਲਾਮ ਵਿਚ ਲਿਆਉਣਾ ਚਾਹੁੰਦਾ ਸੀ। ਆਖਿਰ ਉਹ ਦਿਨ ਵੀ ਆਇਆ ਜਦੋਂ ਔਰੰਗਜ਼ੇਬ ਨੇ ਕਾਜ਼ੀਆਂ ਦੀ ਪ੍ਰੇਰਨਾ ਦੇਣ ਤੇ ਰਾਮ ਰਾਇ ਜੀ ਨੂੰ ਪੁੱਛਿਆ ਕਿ “ਮਿਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ” ਦਾ ਕੀ ਭਾਵ ਹੈ। ਰਾਮ ਰਾਇ ਜੀ ਸਿੱਖੀ ਸਿਦਕ ਤੋਂ ਡੋਲ ਗਏ ਅਤੇ ਆਖ ਦਿਤਾ ਕਿ ਗੁਰੂ ਨਾਨਕ ਸਾਹਿਬ ਜੀ ਨੇ “ਮਿਟੀ ਬੇਈਮਾਨ ਕੀ” ਉਚਾਰਿਆ ਸੀ। ਗੁਰੂ ਹਰਿ ਰਾਏ ਸਾਹਿਬ ਜੀ ਨੇ ਜਦੋਂ ਇਹ ਖਬਰ ਸੁਣੀ ਤਾਂ ਰਾਮ ਰਾਇ ਨੂੰ ਸੁਨੇਹਾ ਭੇਜ ਦਿਤਾ ਕਿ ਤੁਸੀ ਹੁਣ ਸਾਡੇ ਕੋਲ ਨਹੀਂ ਆਉਣਾ ਕਿਉਂਕਿ ਤੁਸੀਂ ਗੁਰੂ ਨਾਨਕ ਦੀ ਨਿਰਾਦਰੀ ਬਾਦਸ਼ਾਹ ਨਾਲ ਰਸੂਖ ਕਾਇਮ ਰੱਖਣ ਲਈ ਕੀਤੀ ਹੈ।
ਅੰਤ ਸਮਾਂ ਨੇੜੈ ਆਇਆ ਜਾਣਕੇ ਗੁਰੂ ਸਾਹਿਬ ਜੀ ਨੇ ਗੁਰਗੱਦੀ ਆਪਣੇ ਛੋਟੇ ਪੁੱਤਰ ਸ੍ਰੀ ਹਰਿ ਕ੍ਰਿਸ਼ਨ ਜੀ ਨੂੰ ਸੌਪ ਦਿੱਤੀ ਅਤੇ ਕੀਰਤਪੁਰ ਵਿਚ 6 ਅਕਤੂਬਰ 1661 ਨੂੰ ਜੋਤੀ ਜੋਤ ਸਮਾ ਗਏ। ਗੁਰੂ ਹਰਿ ਰਾਏ ਜੀ ਦੇ ਜੀਵਨ ਤੋਂ ਕਈ ਸਿਖਿਆਂਵਾਂ ਸਾਨੂੰ ਮਿਲਦੀਆਂ ਹਨ। ਜਿਵੇਂ ਗਰੀਬਾਂ ਦੀ ਲੋੜ ਵੇਲੇ ਮਦਦ ਕਰਨਾ ਅਤੇ ਉਹਨਾਂ ਨਾਲ ਸਾਂਝ ਪਾਉਣੀ, ਦੂਸਰੇ ਦੇ ਦੁਖ ਨੂੰ ਦੁਖ ਸਮਝਨਾ, ਗੁਰਬਾਣੀ ਦਾ ਹਰ ਪੱਖ ਤੋਂ ਸਤਿਕਾਰ ਕਰਨਾ (ਦੁਪੈਹਰ ਵੇਲੇ ਗੁਰਬਾਣੀ ਕੀਰਤਨ ਦੀਆਂ ਧੁਨਾਂ ਸੁਣ ਕੇ ਮੰਜੇ ਤੋਂ ਕਾਹਲੀ ਨਾਲ ਉੱਠੇ ਜਿਸ ਕਰਕੇ ਗੋਡੇ ਤੇ ਸੱਟ ਲੱਗ ਗਈ) ਅਤੇ ਆਪਣੇ ਵੱਡੇ ਪੁੱਤਰ ਨੂੰ ਗੁਰਬਾਣੀ ਦੀ ਇਕ ਪੰਗਤੀ ਬਦਲਣ ਦੀ ਸਜਾ ਇਹ ਦਿਤੀ ਕਿ ਸਦਾ ਲਈ ਉਸਦਾ ਤਿਆਗ ਕਰ ਦਿੱਤਾ। ਸਿੱਖ ਧਰਮ ਦੇ ਪਰਚਾਰ ਲਈ ਕਦੀ ਆਲਸ ਨੇੜੇ ਨਾ ਆਉਣ ਦਿੱਤਾ ਅਤੇ ਹਰ ਸੰਭਵ ਕੋਸ਼ਿਸ਼ ਕੀਤੀ। ਮਸੰਦਾਂ ਦੇ ਕਾਰਜ ਤੇ ਚੰਗੀ ਨਿਗਰਾਨੀ ਰਖੀ ਅਤੇ ਚੰਗੇ ਮਸੰਦਾਂ ਨੂੰ ਮਾਣ ਦਿੱਤਾ।ਐਸਾ ਇਕ ਮਸੰਦ ਹੋਇਆ ਹੈ ਭਾਈ ਭਗਵਾਨ ਬੋਧ, ਗਇਆ ਵਾਸੀ ਜਿਸਨੇ ਪਟਨੇ ਦੇ ਨੇੜੇ ਦਾਨਾਪੁਰ ਵਿਚ ਸਿੱਖੀ ਦਾ ਬਹੁਤ ਪਰਚਾਰ ਕੀਤਾ। ਦੂਸਰੇ ਭਾਈ ਫੇਰੂ ਜੀ ਦਾ ਨਾਮ ਸਿੱਖ ਇਤਿਹਾਸ ਵਿਚ ਆਉਂਦਾ ਹੈ ਜਿਸਦੀ ਸੇਵਾ ਤੋਂ ਗੁਰੂ ਗੋਬਿੰਦ ਸਿੰਘ ਜੀ ਵੀ ਖੁਸ਼ ਹੋਏ ਸਨ ਜਦ ਕਿ ਬਾਕੀ ਮਸੰਦਾਂ ਨੂੰ ਸਜਾਵਾਂ ਦਿੱਤੀਆਂ ਗਈਆਂ ਸਨ ਗੁਰੂ ਸਾਹਿਬ ਜੀ ਦੇ ਪਰਚਾਰ ਸਦਕਾ ਕਈ ਧਰਮੀ ਸਿੱਖ ਹੋਏ ਹਨ।
ਗੁਰੂ ਹਰਿ ਰਾਇ ਜੀ ਨੇ ਅੰਤਮ ਸਮਾਂ ਨੇੜੇ ਆਇਆ ਜਾਣ ਕੇ ਇਹ ਫੈਸਲਾ ਕੀਤਾ ਕਿ ਗੁਰ ਗੱਦੀ ਉੱਤੇ ਸਾਹਿਬਜ਼ਾਦਾ ਹਰਿ ਕ੍ਰਿਸ਼ਨ ਜੀ ਬੈਠਣਗੇ। 6 ਅਕਤੂਬਰ 1661 ਨੂੰ ਗੁਰੂ ਹਰਿ ਰਾਏ ਜੀ ਜੋਤੀ ਜੋਤ ਸਮਾ ਗਏ ਅਤੇ ਉਹਨਾਂ ਦਾ ਸਸਕਾਰ ਪਾਤਾਲਪੁਰੀ ਵਿਚ ਕੀਤਾ ਗਿਆ। ਗੁਰੂ ਹਰਿ ਰਾਏ ਜੀ ਬਾਬਤ ਕੰਨਿਘਮ ਨੇ ਲਿਖਿਆ ਹੈ ਕਿ ਉਹ ਹਲੀਮੀ ਵਿਚ ਹੀ ਸਾਰੀ ਕਾਰ ਕਰਦੇ ਸਨ। ਲਤੀਫ਼ ਨੇ ਸ਼ਾਤ ਚਿਤ, ਸੰਤੋਖੀ ਅਤੇ ਮਿਠ-ਬੋਲੜੇ ਲਿਖਿਆ ਹੈ ਅਤੇ ਗਰੀਨਲੀਜ਼ ਨੇ ‘ਗੌਸਪਲ ਆਫ਼ ਗੁਰੂ ਗ੍ਰੰਥ ਸਾਹਿਬ’ ਵਿਚ ਦਇਆ ਦੀ ਮੂਰਤ ਕਿਹਾ ਹੈ ਅਤੇ ਲਿਖਿਆ ਹੈ ਕਿ ਉਹਨਾਂ ਵਰਗਾ ਮਹਿਮਾਨ ਨਿਵਾਜ਼ ਕੋਈ ਨਹੀਂ ਸੀ।
ਕਵਿਤਾ ਮਿੱਤਰ ਪਿਆਰਿਆਂ ਨੂੰ ਭੇਟ ਕਰ ਰਿਹਾ ਹਾਂ ਜੀਓ ।ਉਮੀਦ ਹੈ ਆਪ ਸਭ ਪੜ੍ਹ ਕੇ ਪਸੰਦ ਕਰੋਗੇ, ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਕਰੋਗੇ ਅਤੇ ਦਾਸ ਨੂੰ ਅਸੀਸਾਂ ਦੇ ਕੇ ਨਿਵਾਜੋਗੇ।
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ. ਹਰੀ ਸਿੰਘ ਜਾਚਕ
9988321245
9988321246