ਸੁਖੀ ਸਮਾਜ ਹੀ ਨਹੀਂ by Dr. Hari Singh Jachak September 2, 2023 Sukhi Samaaj Hi Nhiਸੁਖੀ ਸਮਾਜ ਹੀ ਨਹੀਂ ਸੁਖੀ ਸਮਾਜ ਹੀ ਨਹੀਂ ਜਿਸ ਘਰ ਵਿੱਚ ਕਲਾ ਕਲੇਸ ਰਹਿੰਦੈ, ਓਥੋਂ ਆਉਂਦੀ ਪਿਆਰੀ ਅਵਾਜ਼ ਹੀ ਨਹੀਂ।ਇਕ ਦੂਜੇ ਤੇ ਜਿਥੇ ਹੈ ਸ਼ੱਕ ਰਹਿੰਦਾ, ‘ਜਾਚਕ’ ਸ਼ੱਕ ਦਾ ਕੋਈ ਇਲਾਜ ਹੀ ਨਹੀਂ।ਲਾ ਲਾ ਕੇ ਹਰ ਕੋਈ ਗੱਲ ਕਰਦੈ, ਇਕ ਦੂਜੇ ਦਾ ਕਰਦਾ ਲਿਹਾਜ ਹੀ ਨਹੀਂ।ਸੱਚ ਜਾਣੋ ਓਹ ਸੁਖੀ ਪਰਵਾਰ ਹੀ ਨਹੀਂ, ਸੱਚ ਜਾਣੋ ਓਹ ਸੁਖੀ ਸਮਾਜ ਹੀ ਨਹੀਂ।