ਕਲਾ ਕਲੇਸ਼ by Dr. Hari Singh Jachak September 2, 2023 Kala Kleshਕਲਾ ਕਲੇਸ਼ ਕਲਾ ਕਲੇਸ਼ ਓਸ ਘਰ ਦਾ ਹੁੰਦਾ ਏ ਰੱਬ ਰਾਖਾ, ਜਿਥੇ ਹਰ ਵੇਲੇ ਭਾਂਡੇ ਖੜਕਦੇ ਨੇ।ਸਹਿਣ ਸ਼ਕਤੀ ਨਹੀਂ ਕਿਸੇ ਵਿੱਚ ਰਹੀ ਅਜਕਲ, ਅੰਦਰ ਈਰਖਾ ਦੇ ਭਾਂਬੜ ਭੜਕਦੇ ਨੇ।ਗੱਲ ਗੱਲ ਤੇ ਗਲ ਨੂੰ ਪੈਣ ਆਉਂਦੇ, ਇਕ ਦੂਜੇ ਦੀ ਅੱਖ ਵਿੱਚ ਰੜਕਦੇ ਨੇ।ਐਸੇ ਘਰਾਂ ਅੰਦਰ ਬੀ ਪੀ ਹਾਈ ਰਹਿੰਦੇ, ਧੱਕ ਧੱਕ ਸਾਰਿਆਂ ਦੇ ਦਿਲ ਧੜਕਦੇ ਨੇ।