ਬੱਚੇ by Dr. Hari Singh Jachak September 2, 2023 Bacheਬੱਚੇ ਬੱਚੇ ਕਈ ਤਰ੍ਹਾਂ ਦੇ ਬੱਚੇ ਸੁਆਲ ਪੁੱਛਦੇ, ਅੱਗੋਂ ਪਿਆਰ ਦੇ ਨਾਲ ਸਮਝਾਓ ਬਹਿ ਕੇ।ਹੋ ਜਾਂਦੇ ਨੇ ਛੇਤੀ ਹੀ ਬੋਰ ਬੱਚੇ, ਗੱਲਾਂ ਕਰ ਕਰ ਲਾਡ ਲਡਾਓ, ਬਹਿ ਕੇ।ਬੱਚਿਆਂ ਨਾਲ ਭਾਵੇਂ ਦਿਨ ਵਿੱਚ ਇਕ ਵਾਰੀ, Dinning Table ਤੇ ਖਾਣਾ ਖਾਓ, ਬਹਿ ਕੇ।ਰਾਤ ਸੌਣ ਤੋਂ ਪਹਿਲਾਂ ਫਿਰ ਬੱਚਿਆਂ ਨੂੰ, ਕੋਈ ਗੁਰਮਤਿ ਦੀ ਸਾਖੀ ਸੁਣਾਓ, ਬਹਿ ਕੇ।