ਤਰਨਤਾਰਨ by Dr. Hari Singh Jachak September 2, 2023 Tarn Taranਤਰਨਤਾਰਨ ਤਰਨਤਾਰਨ ਤਾਰਨ ਲਈ ਲੋਕਾਈ ਨੂੰ ਪਾਤਸ਼ਾਹ ਨੇ, ਪਾਵਨ ਨਗਰ ਵਸਾਇਆ ਸੀ ਤਰਨਤਾਰਨ।ਜੀਹਨੂੰ ਕੋਈ ਨਾ ‘ਜਾਚਕ’ ਸੰਭਾਲਦਾ ਸੀ, ਉਹਨੂੰ ਗਿਆ ਬੁਲਾਇਆ ਸੀ ਤਰਨਤਾਰਨ।ਕੁਸ਼ਟ ਰੋਗੀਆਂ ਅਤੇ ਲਾਵਾਰਸਾਂ ਨੂੰ, ਗੋਦੀ ਵਿੱਚ ਬਿਠਾਇਆ ਸੀ ਤਰਨਤਾਰਨ।ਸਖੀ ਸਰਵਰ ਦਾ ਪਹਿਲਾਂ ਸੀ ਗੜ੍ਹ ਜਿਹੜਾ, ਸਿੱਖੀ ਗੜ੍ਹ ਬਣਾਇਆ ਸੀ ਤਰਨਤਾਰਨ।