ਗੁਰੂ ਦੇ ਲਾਲ ਕਵਿਤਾ by Dr. Hari Singh Jachak August 31, 2023 Guru's Lal Kavitaਗੁਰੂ ਦੇ ਲਾਲ ਕਵਿਤਾ ਗੁਰੂ ਦੇ ਲਾਲ ਡੀਕ ਲਾ ਕੇ ਗੁਰੂ ਦੇ ਲਾਲ ਤਿੰਨੋਂ, ਗਏ ਜਾਮ ਸ਼ਹਾਦਤ ਦਾ ਪੀ ਸੀ ਉਹ।ਪੂੰਜੀ ਪਾਵਨ ਸਵਾਸਾਂ ਦੀ ਲਾ ਲੇਖੇ, ਅੱਲੇ ਜਖ਼ਮ ਗਏ ਕੌਮ ਦੇ ਸੀਅ ਸੀ ਉਹ।ਕੋਈ ਕਲਮ ਬਿਆਨ ਨਹੀਂ ਕਰ ਸਕਦੀ, ਸੀ ਇਨਸਾਨ, ਫਰਿਸ਼ਤੇ ਜਾਂ ਕੀ ਸੀ ਉਹ।ਪਰਗਟ ਹੋਇਆ ਫਿਰ ਖਾਲਸਾ ਪੰਥ ਜਿਸ ਤੋਂ, ਬੀਜ ਗਏ ਸ਼ਹਾਦਤ ਦੇ ਬੀਅ ਸੀ ਉਹ।