Home » ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਅੰਤਰਰਾਸ਼ਟਰੀ ਸੰਮੇਲਨ ਅਤੇ ਸਨਮਾਨ ਸਮਾਰੋਹ

ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਅੰਤਰਰਾਸ਼ਟਰੀ ਸੰਮੇਲਨ ਅਤੇ ਸਨਮਾਨ ਸਮਾਰੋਹ

by Dr. Hari Singh Jachak
ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ
ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਸਨਮਾਨ ਸਮਾਰੋਹ 25 ਫਰਵਰੀ  2023 ਦਿਨ ਸ਼ਨਿਚਰਵਾਰ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ  ਕੰਪਲੈਕਸ  ਵਿੱਚ  ਕਰਵਾਇਆ  ਜਾ  ਰਿਹਾ ਹੈ ਜਿਸ  ਵਿੱਚ ਦੇਸ਼ ਵਿਦੇਸ਼  ਤੋ ਪੰਜਾਬੀ ਨੂੰ ਸਮਰਪਿਤ  ਸੰਸਥਾਵਾਂ ਦੇ ਮੁਖੀ ਸ਼ਾਮਲ  ਹੋ ਰਹੇ ਹਨ।
 
ਇਸ ਸਮਾਗਮ ਦੀਆਂ ਤਿਆਰੀਆਂ ਬਾਰੇ  ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ  ਕੰਪਲੈਕਸ  ਵਿੱਚ  ਵਿਸ਼ੇਸ਼ ਮੀਟਿੰਗ  ਕੀਤੀ ਗਈ ਜਿਸ ਵਿੱਚ ਸਮਾਗਮ ਸੰਬਧੀ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ ਅਤੇ ਹੋਣ ਵਾਲ਼ੇ ਸਮਾਗਮ ਦੀ ਰੂਪ ਰੇਖਾ ਤਿਆਰ ਕੀਤੀ ਗਈ। ਇਸ ਮੀਟਿੰਗ ਵਿੱਚ ਡਾ. ਹਰੀ ਸਿੰਘ ਜਾਚਕ, ਚੀਫ ਕੋਲੈਬੋਰੇਟਰ, ਗੁਰੂ  ਗੋਬਿੰਦ ਸਿੰਘ  ਸਟੱਡੀ ਸਰਕਲ, ਡਾ ਸਰਬਜੋਤ ਕੌਰ ਪਰਧਾਨ ਪੰਜਾਬੀ ਭਾਸ਼ਾ ਵਿਕਾਸ ਤੇ ਪਸਾਰ ਕੇਂਦਰ, ਡਾ. ਬਲਵਿੰਦਰ ਪਾਲ ਸਿੰਘ, ਡਾਇਰੈਕਟਰ ਭਾਸ਼ਾਵਾਂ, ਸਰਦਾਰ  ਲਖਵਿੰਦਰ ਸਿੰਘ ਲੱਖਾ, ਚੇਅਰਮੈਨ ਮਾਣ ਪੰਜਾਬੀਆਂ ਤੇ ਅੰਤਰਰਾਸ਼ਟਰੀ ਸਾਹਿਤਕ ਮੰਚ, ਦੀਪ ਲੁਧਿਆਣਵੀ, ਸੰਚਾਲਿਕਾ ਮਹਿਕ ਪੰਜਾਬ  ਦੀ ਗਰੁੱਪ, ਡਾ. ਪਰਮਜੀਤ ਸਿੰਘ, ਅਤੇ ਪਰਮਦੀਪ ਸਿੰਘ ਦੀਪ ਵੈਲਫੇਅਰ  ਸੋਸਾਇਟੀ  ਵਲੋਂ  ਜਸਵਿੰਦਰ ਕੌਰ ਜੱਸੀ , ਨਿਰਮਲ ਕੌਰ ਨਿੰਮੀ, ਮਨਜੀਤ ਕੌਰ ਧੀਮਾਨ, ਨਰਿੰਦਰ ਕੌਰ ਨੂਰੀ ਅਤੇ ਸੀਰਤ ਕੌਰ ਸ਼ਾਮਿਲ ਹੋਏ।  ਡਾ. ਹਰੀ ਸਿੰਘ ਜਾਚਕ ਨੇ ਹੋਰ ਦੱਸਿਆ  ਕਿ  ਇਸ ਸਮਾਗਮ ਵਿੱਚ ਵਿਸ਼ਵ ਭਰ ਦੀਆਂ ਸਾਰੀਆਂ ਸੰਸਥਾਵਾਂ ਜੋ ਮਾਂ ਬੋਲੀ ਦੀ ਨਿਰੰਤਰ ਸੇਵਾ ਤੇ ਪਸਾਰ ਕਰ ਰਹੀਆਂ ਹਨ, ਉਹਨਾਂ ਦੇ ਮੁੱਖੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
 
ਜਾਰੀ  ਕਰਤਾ
ਡਾ. ਹਰੀ ਸਿੰਘ ਜਾਚਕ 
ਚੀਫ ਕੋਲੈਬੋਰੇਟਰ 
ਗੁਰੂ ਗੋਬਿੰਦ ਸਿੰਘ  ਸਟੱਡੀ ਸਰਕਲ

You may also like

Leave a Comment