Home » ਸਿੱਖ ਦਸਤਾਰ ਦਿਵਸ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਦਸਤਾਰ ਦੀ ਮਹੱਤਤਾ ਬਾਰੇ ਕਵਿਤਾ

ਸਿੱਖ ਦਸਤਾਰ ਦਿਵਸ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਦਸਤਾਰ ਦੀ ਮਹੱਤਤਾ ਬਾਰੇ ਕਵਿਤਾ

by Dr. Hari Singh Jachak
ਸਿੱਖ ਦਸਤਾਰ ਦਿਵਸ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਦਸਤਾਰ ਦੀ ਮਹੱਤਤਾ ਬਾਰੇ ਕਵਿਤਾ

ਸਿੱਖ ਦਸਤਾਰ ਦਿਵਸ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਦਸਤਾਰ ਦੀ ਮਹੱਤਤਾ ਬਾਰੇ ਕਵਿਤਾ
ਦਾਸ ਦੀ ਯੂ ਟਿਊਬ ‘Dr Hari Singh Jachak ਨੂੰ ‘Subscribe’ ਕਰਨ ਦੀ ਕਿਰਪਾਲਤਾ ਕਰਨੀ ਜੀਓ
Kindly ‘Subscribe’ my YouTube Channel
‘Dr Hari Singh Jachak’
YouTube Link
https://youtu.be/kPV6gRDHdGA

      ਸਿੱਖ ਦਸਤਾਰ ਦਿਵਸ ਸਾਰੇ ਸੰਸਾਰ ਵਿੱਚ 13 ਅਪਰੈਲ ਨੂੰ ਮਨਾਇਆ ਜਾਂਦਾ ਹੈ। ਅੱਜ ਜਦੋਂ ਸਾਰੇ ਸੰਸਾਰ ਵਿੱਚ ਦਸਤਾਰ ਪ੍ਰਤੀ ਚੇਤਨਤਾ ਵਧ ਰਹੀ ਹੈ ਤਾਂ ਇਸ ਦਾ ਮੁੱਖ ਕਾਰਨ ਇਹ ਹੈ ਕਿ ਉਹ ਸਾਰੇ ਵਿਅਕਤੀ ਜਿਹੜੇ ਸਿੱਖ ਧਰਮ ਨੂੰ ਪਿਆਰ ਕਰਦੇ ਹਨ, ਉਨ੍ਹਾਂ ਨੇ ਆਪਣਾ ਧਿਆਨ ਦਸਤਾਰ ਵੱਲ ਕਰ ਲਿਆ ਹੈ।

      ਭਾਵੇਂ ਇਸ ਦੇ ਪਿਛੋਕੜ ਵਿੱਚ ਅਮਰੀਕਾ ਵਿੱਚ 9/11 ਦੀਆਂ ਵਾਪਰੀ ਘਟਨਾ ਤੋਂ ਬਾਅਦ ਹੋਈਆਂ ਘਟਨਾਵਾਂ ਅਤੇ ਫਰਾਂਸ ਵਿੱਚ ਦਸਤਾਰ ’ਤੇ ਲਾਈ ਗਈ ਪਾਬੰਦੀ ਹੈ। ਕਈ ਸੰਸਥਾਵਾਂ ਨੇ ਆਪਣੇ-ਆਪਣੇ ਤਰੀਕੇ ਨਾਲ ਦਸਤਾਰ ਪ੍ਰਤੀ ਸਿੱਖਾਂ ਅਤੇ ਗੈਰ-ਸਿੱਖਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਪ੍ਰੋਗਰਾਮ ਉਲੀਕੇ ਹਨ ਅਤੇ ਉਨ੍ਹਾਂ ਨੂੰ ਨੇਪਰੇ ਚਾੜ੍ਹਨ ਲਈ ਤਨਦੇਹੀ ਨਾਲ ਮਿਹਨਤ ਕਰ ਰਹੀਆਂ ਹਨ। ਇਸੇ ਪ੍ਰਕਾਰ ਵਿਸਾਖੀ ਦੇ ਦਿਨ ਵਿਸ਼ਵ ਨੂੰ ਸਿੱਖ ਦੀ ਦਸਤਾਰ ਨਾਲ ਸਾਂਝ ਦਾ ਸੁਨੇਹਾ ਦੇਣ ਹਿੱਤ ਸਿੱਖ ਦਸਤਾਰ ਦਿਵਸ ਮਨਾਇਆ ਜਾਂਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਵਿੱਚ 13 ਅਪਰੈਲ ਨੂੰ ‘ਸਿੱਖ ਦਸਤਾਰ ਦਿਵਸ’ ਵਜੋਂ ਥਾਂ ਮਿਲਣ ਨਾਲ ਇਹ ਦਿਨ ਸਥਾਈ ਹੋ ਗਿਆ ਹੈ ਅਤੇ ਸਿੱਖ ਸੰਗਤਾਂ ਵੱਲੋਂ ਹੋਰ ਵੀ ਗਰਮਜੋਸ਼ੀ ਨਾਲ ਮਨਾਇਆ ਜਾਣ ਲੱਗਾ ਹੈ।

ਦਸਤਾਰ ਦਿਵਸ ਕਿਉੰ

ਸਿੱਖ ਦਸਤਾਰ ਦਿਵਸ ਇਸ ਲਈ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਦਸਤਾਰ ਦਾ ਤਿਆਗ ਕਰ ਚੁੱਕੇ ਜਾਂ ਪਰਿਵਾਰਾਂ ਦੇ ਅਵੇਸਲੇਪਨ ਕਰਕੇ ਦਸਤਾਰਾਂ ਤੋਂ ਅਨਜਾਣ ਹੋ ਗਏ ਬੱਚਿਆਂ ਨੂੰ ਦਸਤਾਰ ਲਈ ਪ੍ਰੇਰਿਆ ਜਾ ਸਕੇ। ਹਰੇਕ ਸਿੱਖ ‘ਸਿੱਖ ਦਸਤਾਰ ਦਿਵਸ’ ਨੂੰ ਆਪਣੀ ਕੌਮ ਦੇ ਨੌਜਵਾਨਾਂ ਅੰਦਰ ਪ੍ਰੇਰਨਾ ਤੇ ਦਸਤਾਰ ਪ੍ਰਤੀ ਉਤਸ਼ਾਹ ਭਰਨ ਅਤੇ ਦੂਜੀਆਂ ਕੌਮਾਂ ਨੂੰ ਦਸਤਾਰ ਦੀ ਵਿਲੱਖਣਤਾ ਬਾਰੇ ਜਾਣਕਾਰੀ ਦੇਣ ਲਈ ਸਮਰਪਿਤ ਹੋਵੇ।
ਦਸਤਾਰ ਦਿਵਸ ਤੇ ਸ਼੍ਰੋਮਣੀ ਗੁਰਦੁਆਰਾਪ੍ਰਬੰਧਕ ਕਮੇਟੀ ਵਲੋਂ ਸਰਦਾਰ ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਵੱਡੇ ਪੱਧਰ ਤੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੱਕ ਦਸਤਾਰ ਸਜਾਓ ਮਾਰਚ ਸਫਲਤਾ ਸਹਿਤ ਸੰਪੂਰਨ ਹੋਇਆ ਅਤੇ ਰਾਤ ਨੂੰ ਮਹਾਨ ਕਵੀ ਦਰਬਾਰ ਵਿੱਚ ਦਾਸ ਨੇ ਜੈਕਾਰਿਆਂ ਦੀ ਗੂੰਜ ਵਿੱਚ ਦਸਤਾਰ ਦੀ ਮਹਾਨਤਾ ਬਾਰੇ ਕਵਿਤਾ ਸੁਣਾਈ।

ਸਿੱਖ ਦਸਤਾਰ ਦਿਵਸ ਤੇ ਦਸਤਾਰ ਦੀ ਮਹਾਨਤਾ ਬਾਰੇ ਕਵਿਤਾ ਮਿੱਤਰ ਪਿਆਰਿਆਂ ਦੀਆਂ ਅਸੀਸਾਂ ਲਈ ਹਾਜ਼ਰ ਹੈ। ਇਸ ਦੀ ਵੀਡੀਓ ਸਰਦਾਰ ਜਗਦੀਪ ਸਿੰਘ ਕਿਰਤ ਵਰਲਡ ਨੇ ਯੂ ਟਿਊਬ ਤੇ ਸ਼ੇਅਰ ਕੀਤੀ ਹੈ। ਉਮੀਦ ਹੈ ਸੁਣਨ ਦੀ ਕਿਰਪਾਲਤਾ ਕਰੋਗੇ ਜੀ ਅਤੇ ਅੱਗੇ ਦੀ ਅੱਗੇ ਸ਼ੇਅਰ ਕਰ ਕੇ ਦਾਸ ਦੇ ਯੂਟਿਊਬ ਚੈਨਲ Dr. Hari Singh Jachak ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਵੀ ਕਰੋਗੇ ਜੀਓ।

Link

https://youtu.be/kPV6gRDHdGA

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ ਹਰੀ ਸਿੰਘ ਜਾਚਕ
9988321245
9988321246

Importance of turban

Among the Sikhs, the dastār is an article of faith that represents equality, honour, self-respect, courage, spirituality, and piety. The Khalsa Sikh men and women, who keep the Five Kakaars, wear the turban to cover their long, uncut hair (kesh). The Sikhs regard the dastār as an important part of the unique Sikh identity. Guru Gobind Singh, the tenth Sikh Guru created the Khalsa and gave five articles of faith, one of which is unshorn hair, which the dastār covers.

    I have written a Poem regarding importance of hairs and turban in Sikhism and it was presented at Takhat Sri Kesgarh Sahib on 13-04-2022 during Kavi Darbar in the presence of Singh Sahib Giani Raghbir Singh Ji Jathedar Takhat Sri Kesgarh Sahib. 

   Video has been posted on My YouTube Channel Dr. Hari Singh Jachak by my friend Sardar Jagdeep Singh Kirat World. Kindly listen and share it further and also subscribe my YouTube Channel Dr. Hari Singh Jachak

With great regards

Dr. Hari Singh Jachak
9988321245
9988321246

You may also like

Leave a Comment