🙏🙏🙏🙏🙏🙏
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 317ਵਾਂ ਸੰਪੂਰਨਤਾ ਦਿਵਸ ਤੇ ਮਹਾਨ ਕਵੀ ਦਰਬਾਰ
🙏🙏🙏🙏🙏🙏
ਦਾਸ ਦੇ ਯੂਟਿਊਬ ਚੈਨਲ
Dr Hari Singh Jachak ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਕਰਨੀ ਜੀਓ
https://www.facebook.com/reel/1382887669285350/
ਅਜਕਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ 317ਵਾਂ ਸੰਪੂਰਨਤਾ ਦਿਵਸ ਮਨਾਇਆ ਜਾ ਰਿਹਾ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਮਨੀ ਸਿੰਘ ਜੀ ਤੋਂ ਪਾਵਨ ‘ਦਮਦਮੀ ਬੀੜ’ ਲਿਖਵਾਈ। ਸਭ ਨੂੰ ਬਹੁਤ ਬਹੁਤ ਵਧਾਈਆਂ ਜੀ।
ਦਾਸ ਨੂੰ ਸਰਦਾਰ ਰਣਜੀਤ ਸਿੰਘ ਮੈਨੇਜਰ ਸਾਹਿਬ ਤਖ਼ਤ ਸ੍ਰੀ ਦਮਦਮਾ ਸਾਹਿਬ ਰਾਹੀਂ ਕਵੀ ਦਰਬਾਰ ਲਈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਹੁਕਮ ਪਹੁੰਚਿਆ ਅਤੇ ਦਾਸ ਡਾ ਹਰੀ ਸਿੰਘ ਜਾਚਕ, ਇੰਜ ਕਰਮਜੀਤ ਸਿੰਘ ਨੂਰ, ਜਥੇਦਾਰ ਬਲਬੀਰ ਸਿੰਘ ਬਲ, ਜ਼ਮੀਰ ਅਲੀ ਜ਼ਮੀਰ,ਬਲਬੀਰ ਸਿੰਘ ਕਮਲ ਅਤੇ ਸਰਦਾਰ ਸੁਖਵਿੰਦਰ ਸਿੰਘ ਰਟੌਲ ਨੇ 29 ਅਗਸਤ ਰਾਤ ਨੂੰ 7 ਵਜੇ ਤੋਂ 10.30 ਵਜੇ ਤੱਕ ਹਾਜ਼ਰੀਆਂ ਲਗਵਾ ਕੇ ਸੰਗਤਾਂ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ। ਸਿੰਘ ਸਾਹਿਬ ਜੀ ਨੇ ਕਵੀ ਦਰਬਾਰਾਂ ਦੀ ਪਰੰਪਰਾ ਦੀ ਮਹਾਨਤਾ ਬਾਰੇ ਵਿਚਾਰ ਰੱਖੇ।ਉਪਰੰਤ ਸਿੰਘ ਸਾਹਿਬ, ਗਿਆਨੀ ਜਸਵਿੰਦਰ ਸਿੰਘ ਹੈਡ ਗਰੰਥੀ, ਪ੍ਰਿੰਸੀਪਲ ਰਵਿੰਦਰ ਸਿੰਘ ਖਾਲਸਾ, ਸਰਦਾਰ ਰਣਜੀਤ ਸਿੰਘ ਮੈਨੇਜਰ ਸਾਹਿਬ ਅਤੇ ਹੋਰ ਸ਼ਖਸ਼ੀਅਤਾਂ ਨੇ ਕਵੀ ਸਾਹਿਬਾਨ ਨੂੰ ਸਿਰੋਪਾਓ ਦੀ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ ਅਤੇ ਕਵੀਆਂ ਨੇ ਸਿੰਘ ਸਾਹਿਬ ਨਾਲ ਫੋਟੋ ਵੀ ਖਿਚਵਾਈ।
ਇਸ ਮੌਕੇ ਤੇ ਸ਼੍ਰੋਮਣੀ ਪੰਥਕ ਕਵੀ ਸਭਾ ਦੇ ਸੇਵਾਦਾਰਾਂ ਜਥੇਦਾਰ ਬਲਬੀਰ ਸਿੰਘ ਬਲ, ਇੰਜ ਕਰਮਜੀਤ ਸਿੰਘ ਨੂਰ ਅਤੇ ਡਾ ਹਰੀ ਸਿੰਘ ਜਾਚਕ ਨੇ ਸਿੰਘ ਸਾਹਿਬ ਨਾਲ ਮਲਾਕਾਤ ਵੀ ਕੀਤੀ ਅਤੇ ਕਵੀ ਸਾਹਿਬਾਨ ਨੂੰ ਆ ਰਹੀਆ ਸਮੱਸਿਆਵਾਂ ਬਾਰੇ ਜਾਣੂ ਵੀ ਕਰਵਾਇਆ। ਇਸ ਮੌਕੇ ਦੀਆਂ ਕੁਝ ਕੁ ਤਸਵੀਰਾਂ ਮਿੱਤਰ ਪਿਆਰਿਆਂ ਨਾਲ ਸਾਂਝੀਆਂ ਕਰ ਰਿਹਾ ਹਾਂ ਜੀਓ
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ.ਹਰੀ ਸਿੰਘ ਜਾਚਕ
9988321245
9988321246
🙏🙏🙏🙏🙏🙏🙏