16ਵੇਂ ਸਾਲਾਨਾ ਸਮਾਗਮ ਦੀਆਂ ਤਿਆਰੀਆਂ ਮੁਕੰਮਲ*
Kindly subscribe my YouTube Channel
Dr Hari Singh Jachak
ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਸਦਕਾ ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਵਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ 18 ਦਸੰਬਰ ਨੂੰ ਕਰਵਾਏ ਜਾ ਰਹੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।ਇਸ ਸਮਾਗਮ ਵਿੱਚ ਪੰਜਾਬੀ ਸਾਹਿਤ ਜਗਤ ਦੀਆਂ 82 ਨਾਮਵਰ ਕਵਿਤਰੀਆਂ ਨੁੰ ਸਨਮਾਨਿਤ ਕੀਤਾ ਜਾ ਰਿਹਾ ਹੈ।ਇਨਾਂ ਸਤਿਕਾਰਯੋਗ ਕਵਿਤਰੀਆਂ ਦੇ ਸਤਿਕਾਰ ਲਈ ਕੀਤੇ ਜਾ ਰਹੇ ਪਰਬੰਧਾਂ ਬਾਰੇ ਪਿਛਲੇ 15 ਦਿਨ ਤੋਂ ਲਗਾਤਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਸਮਾਗਮ ਨੂੰ ਸੁਚਾਰੂ ਰੂਪ ਵਿੱਚ ਚਲਾਉਂਣ ਲਈ ਲੋਕਲ ਕਮੇਟੀ ਦਾ ਗਠਨ ਵੀ ਕੀਤਾ ਗਿਆ ਤੇ ਅੱਜ ਸ਼ਾਮ ਨੂੰ ਹੋ ਰਹੀ ਮੀਟਿੰਗ ਵਿੱਚ ਇਸ ਨੂੰ ਅੰਤਿਮ ਛੋਹਾਂ ਦਿੱਤੀਆਂ ਜਾਣਗੀਆਂ।
ਇਸ ਸਮਾਗਮ ਵਿੱਚ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਣ ਲਈ ਸ. ਗੁਰਮੀਤ ਸਿੰਘ ਆਨਰੇਰੀ ਸਕੱਤਰ ਸ੍ਰੀ ਅਕਾਲ ਤਖ਼ਤ ਸਾਹਿਬ, ਪ੍ਰਿੰ. ਕਵਲਜੀਤ ਕੌਰ, ਵਾਈਸ ਚੇਅਰਪਰਸਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਸ. ਗੁਰਚਰਨ ਸਿੰਘ ਸਕੱਤਰ ਜਨਰਲ, ਸ. ਪ੍ਰਤਾਪ ਸਿੰਘ ਸਾਬਕਾ ਚੇਅਰਮੈਨ, ਸ. ਜਤਿੰਦਰਪਾਲ ਸਿੰਘ ਸਾਬਕਾ ਚੇਅਰਮੈਨ, ਸ. ਇੰਦਰਪਾਲ ਸਿੰਘ ਆਨਰੇਰੀ ਡਾਇਰੈਕਟਰ ਨਨਕਾਣਾ ਐਜ਼ੂਕੇਸ਼ਨਲ ਟਰੱਸਟ, ਸ. ਪਿਰਥੀ ਸਿੰਘ ਚੀਫ਼ ਆਰਗੇਨਾਈਜ਼ਰ, ਡਾ. ਵੀਰਪਾਲ ਕੌਰ ਡਾਇਰੈਕਟਰ ਭਾਸ਼ਾ ਵਿਭਾਗ, ਪਟਿਆਲਾ, ਡਾ. ਸਰਬਜੀਤ ਕੌਰ ਸੋਹਲ ਪ੍ਰਧਾਨ ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ, ਡਾ. ਗੁਰਪਾਲ ਸਿੰਘ ਅਕਾਦਮਿਕ ਮੁੱਖੀ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਡਾ. ਚਰਨ ਕਮਲ ਸਿੰਘ ਡਾਇਰੈਕਟਰ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ, ਸ. ਹਰਦੀਪ ਸਿੰਘ ਚੀਫ਼ ਐਡਮਨਿਸਟ੍ਰੇਟਰ, ਡਾ. ਬਲਵਿੰਦਰਪਾਲ ਸਿੰਘ ਐਡੀਸ਼ਨਲ ਚੀਫ਼ ਸਕੱਤਰ (ਭਾਸ਼ਾਵਾਂ), ਸ. ਮਨਜੀਤ ਸਿੰਘ ਮੋਹਾਲੀ ਡਾਇਰੈਕਟਰ ਭਾਈ ਕਾਨ੍ਹ ਸਿੰਘ ਨਾਭਾ ਇੰਸਟੀਚਿਊਟ, ਡਾ. ਭੁਪਿੰਦਰ ਕੌਰ ਕਵਿਤਾ ਐਡੀਸ਼ਨਲ ਚੀਫ਼ ਆਰਗੇਨਾਈਜ਼ਰ ਇਸਤਰੀ ਕੌਂਸਲ, ਸ. ਜਸਪਾਲ ਸਿੰਘ ਪਿੰਕੀ ਡਾਇਰੈਕਟਰ ਗੁਰੂ ਰਾਮਦਾਸ ਸੈਂਟਰ ਫਾਰ ਇਕਨੋਮਿਕ ਗਰੌਥ, ਡਾ. ਸਰਬਜੋਤ ਕੌਰ ਪ੍ਰਧਾਨ ਸਾਹਿਤਕਾਰ ਸਦਨ, ਸ. ਸੁਰਜੀਤ ਸਿੰਘ ਜ਼ੋਨਲ ਪ੍ਰਧਾਨ, ਸ. ਜਸਪਾਲ ਸਿੰਘ ਕੋਚ ਜ਼ੋਨਲ ਸਕੱਤਰ, ਸਰਦਾਰ ਹਰਜੀਤ ਸਿੰਘ ਪ੍ਰਧਾਨ ਲੰਗਰ ਕਮੇਟੀ,ਸ੍ਰੀ ਮਤੀ ਕਵਿਤਾ ਖੁਲਰ, ਇੰਚਾਰਜ ਅਜੀਤ ਆਫਿਸ ਲੁਧਿਆਣਾ, ਪ੍ਰੀਤ ਹੀਰ ਡਾਇਰੈਕਟਰ ਪੰਜਾਬ ਭਵਨ ਜਲੰਧਰ, ਡਾ ਰਵਿੰਦਰ ਕੌਰ ਭਾਟੀਆ, ਸ. ਦਰਸ਼ਨ ਸਿੰਘ ਭੰਮੇ, ਸ. ਅਮਰਜੀਤ ਸਿੰਘ, ਜਨਰਲ ਸਕੱਤਰ ਗੁਰਦੁਆਰਾ ਸੈਕਟਰ 34, ਚਰਨਜੀਤ ਕੌਰ ਪਟਿਆਲਾ, ਸ. ਸੋਹਨ ਸਿੰਘ ਗੈਂਦੂ ਹੈਦਰਾਬਾਦ, ਡਾ. ਤ੍ਰਿਪਤਾ ਕੇ ਸਿੰਘ, ਡਾ. ਕਮਲਦੀਪ ਕੌਰ ,ਸਰਦਾਰ ਕਰਨੈਲ ਸਿੰਘ ਅਸਪਾਲ ਆਦਿਕ ਵਿਸ਼ੇਸ਼ ਪਹੁੰਚ ਰਹੇ ਹਨ।
ਵਿਸ਼ੇਸ਼ ਤੌਰ ‘ਤੇ ਵਰਨਣਯੋਗ ਹੈ ਕਿ ਇਸ ਸਮਾਗਮ ਵਿੱਚ ਵਿਦੇਸ਼ਾਂ ਤੋਂ ਬਹੁਤ ਹੀ ਸਤਿਕਾਰਤ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸ਼ਖ਼ਸੀਅਤਾਂ ਸ. ਅਜੈਬ ਸਿੰਘ ਚੱਠਾ ਪ੍ਰਧਾਨ ਜਗਤ ਪੰਜਾਬੀ ਸਭਾ ਕੈਨੇਡਾ, ਸ. ਦਲਜੀਤ ਸਿੰਘ ਗੈਂਦੂ ਕੈਨੇਡਾ, ਚੇਅਰਮੈਨ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਕੈਨੇਡਾ, ਸਰਦਾਰਨੀ ਕੁਲਵੰਤ ਕੌਰ ਚੰਨ ਫਰਾਂਸ, ਸਰਦਾਰਨੀ ਕੁਲਵਿੰਦਰ ਕੌਰ ਕੋਮਲ, ਚੇਅਰਪਰਸਨ ਸਪਰਿੰਗਡੇਲ ਇੰਡੀਅਨ ਸਕੂਲ ਸ਼ਾਰਜਾਹ, ਡੁਬਈ, ਸ. ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਇੰਗਲੈਂਡ, ਸ. ਦਲਜੀਤ ਸਿੰਘ ਨਿਊਜੀਲੈਂਡ, ਸ. ਮਨਜਿੰਦਰ ਸਿੰਘ ਨਿਊਜੀਲੈਂਡ, ਸੁਰਿੰਦਰ ਸਿਦਕ ਆਸਟ੍ਰੇਲੀਆ ਆਦਿ ਤੋਂ ਸ਼ਾਮਲ ਹੋ ਰਹੀਆਂ ਹਨ।
ਤਿਆਰੀਆਂ ਵਿੱਚ ਪ੍ਰੋਫੈਸਰ ਗੁਰਵਿੰਦਰ ਕੌਰ, ਜਸਵਿੰਦਰ ਕੌਰ ਜੱਸੀ, ਸਰਦਾਰ ਹਰਭਜਨ ਸਿੰਘ, ਸਰਦਾਰ ਲਖਵਿੰਦਰ ਸਿੰਘ ਲੱਖਾ,ਇੰਗਲੈਂਡ ਵਾਲੇ,ਸਰਦਾਰ ਗੁਰਜਿੰਦਰ ਸਿੰਘ,ਸਰਦਾਰ ਹਰਮੀਤ ਕੌਰ, ਸਰਦਾਰ ਜਗਦੀਪ ਸਿੰਘ, ਸਰਦਾਰ ਇੰਦਰਜੀਤ ਸਿੰਘ ਤੇ ਪ੍ਰਭਜੋਤ ਕੌਰ ਆਦਿ ਵਿਸ਼ੇਸ਼ ਤੌਰ ਤੇ ਯੋਗਦਾਨ ਪਾ ਰਹੇ ਹਨ।
ਸਭ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਲਈ ਜੀ ਆਇਆਂ ਨੂੰ।ਸਮਾਗਮ ਬਾਰੇ ਪੋਸਟਰ ਮਿਤਰ ਪਿਆਰਿਆਂ ਦੀਆਂ ਅਸੀਸਾਂ ਲਈ ਹਾਜ਼ਰ ਹਨ।
ਸਾਰੇ ਮਿੱਤਰ ਪਿਆਰਿਆਂ ਨੂੰ ਸਨਿਮਰ ਬੇਨਤੀ ਹੈ ਕਿ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਮਾਗਮ ਦੀ ਨਿਰਵਿਘਨਤਾ ਸਹਿਤ ਸੰਪੂਰਨਤਾ ਲਈ ਅਰਦਾਸ ਕਰਨੀ ਜੀਓ। ।
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ ਹਰੀ ਸਿੰਘ ਜਾਚਕ
ਚੀਫ ਕੋਲੈਬੋਰੇਟਰ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ
ਚੇਅਰਮੈਨ ਅਤੇ ਸਮੂਹ ਸੇਵਾਦਾਰ ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ
9988321245
9988321246