ਗੁਰਦੁਆਰਾ ਪਾਤਸ਼ਾਹੀ ਦਸਵੀਂ ਪਾਉਂਟਾ ਸਾਹਿਬ ਵਿਖੇ ਹੋਲਾ ਮਹੱਲਾ ਪੁਰਬ ਮੌਕੇ ਕਵੀ ਦਰਬਾਰ ਵਿੱਚ ਜੈਕਾਰਿਆਂ ਦੀ ਗੂੰਜ ਵਿੱਚ ਸੁਣਾਈ ਜੋਸ਼ ਭਰਪੂਰ ਕਵਿਤਾ
ਦਾਸ ਦੇ ਯੂ ਟਿਊਬ ਚੈਨਲ
Dr. Hari Singh Jachak
ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਕਰਨੀ ਜੀ
Kindly Subscribe My YouTube Channel
Dr. Hari Singh Jachak
Link
https://youtu.be/oYHMazdCJzI
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਮ ਰੰਗਾਂ ਦੀ ਹੋਲੀ ਖੇਡਣ ਦੀ ਥਾਂ ਤੇ ਖਾਲਸਾ ਪੰਥ ਅੰਦਰ ਚੜ੍ਹਦੀ ਕਲਾ ਦਾ ਸੰਚਾਰ ਕਰਨ ਲਈ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਹੋਲਾ ਮਹੱਲਾ ਮਨਾਉਣਾ ਸ਼ੁਰੂ ਕੀਤਾ। ਇਸ ਵਿੱਚ ਦੋ ਦਲ ਬਣਾ ਕੇ ਪਾਤਸ਼ਾਹ ਜੀ ਆਪਣੇ ਸਿੱਖਾਂ ਨੂੰ ਜੰਗੀ ਪੈਂਤੜੇ ਸਿਖਾਉਂਦੇ ਅਤੇ ਦੋਹਾਂ ਦਲਾਂ ਦੇ ਸੂਰਮਿਆਂ ਨੂੰ ਮਾਣ ਸਨਮਾਨ ਦੇਂਦੇ। ਅੱਜਕਲ ਵੀ ਹੋਲਾ ਮਹੱਲਾ ਚੜ੍ਹਦੀ ਕਲਾ ਨਾਲ ਮਨਾਇਆ ਜਾ ਰਿਹਾ ਹੈ।
ਗੁਰਦੁਆਰਾ ਪਾਤਸ਼ਾਹੀ ਦਸਵੀਂ ਪਾਉਂਟਾ ਸਾਹਿਬ ਵਿਖੇ ਹੋਲਾ ਮਹੱਲਾ ਪੁਰਬ ਮੌਕੇ ਇਤਿਹਾਸਕ ਕਵੀ ਦਰਬਾਰ ਹੋਇਆ ਜਿਸ ਵਿੱਚ ਨਾਮਵਰ ਕਵੀਆਂ ਨੇ ਆਪਣੀਆਂ ਕਵਿਤਾਵਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਦਾਸ ਨੇ ਵੀ ਜੈਕਾਰਿਆਂ ਦੀ ਗੂੰਜ ਵਿੱਚ ਕਵਿਤਾ ਸੁਣਾਈ।ਇਸ ਦੀ ਵੀਡੀਓ ਪਿਆਰੇ ਮਿੱਤਰ ਸਰਦਾਰ ਸੁਖਵਿੰਦਰ ਸਿੰਘ ਸਾਗਰ ਅਤੇ ਸਰਦਾਰ ਇੰਦਰਪਾਲ ਸਿੰਘ ਜਲੰਧਰ ਨੇ ਬਣਾਈ। ਬਹੁਤ ਬਹੁਤ ਧੰਨਵਾਦ। ਪ੍ਰਸਿੱਧ ਵਿਦਵਾਨ ਸਰਦਾਰ ਭਗਵਾਨ ਸਿੰਘ ਜੌਹਲ ਨੇ ਸਟੇਜ ਸਕੱਤਰ ਵਜੋਂ ਬਾਖੂਬੀ ਸੇਵਾ ਨਿਭਾਈ।
ਇਸ ਮੌਕੇ ਤੇ ਦਾਸ ਨੇ ਆਪਣੀ ਪੁਸਤਕ 'ਗੁਰ ਨਾਨਕ ਦਾ ਪੰਥ ਨਿਰਾਲਾ ' ਸਰਦਾਰ ਗਗਨਦੀਪ ਸਿੰਘ ਜਨਰਲ ਸਕੱਤਰ, ਸਰਬੱਤ ਦਾ ਭਲਾ ਟਰੱਸਟ ਅਤੇ ਸਰਦਾਰ ਜਗੀਰ ਸਿੰਘ ਮੈਨੇਜਰ ਗੁਰਦੁਆਰਾ ਪਾਤਸ਼ਾਹੀ ਦਸਵੀਂ ਪਾਉਂਟਾ ਸਾਹਿਬ ਨੂੰ ਭੇਟ ਕੀਤੀ। ਸਟੇਜ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਦਾਰ ਹਰਭਜਨ ਸਿੰਘ ਮੀਤ ਪ੍ਰਧਾਨ, ਸਰਦਾਰ ਜੋਗਾ ਸਿੰਘ ਯਮੁਨਾਨਗਰ ਅਤੇ ਸਰਦਾਰ ਹਰਪ੍ਰੀਤ ਸਿੰਘ ਹੋਰ ਪਤਵੰਤੇ ਸੱਜਣਾਂ ਨਾਲ ਸਜੇ ਰਹੇ। ਦੇਸ਼ ਵਿਦੇਸ਼ ਤੋਂ ਪਹੁੰਚੀਆਂ ਸੰਗਤਾਂ ਨਾਲ ਪੰਡਾਲ ਖਚਾਖਚ ਭਰਿਆ ਹੋਇਆ ਸੀ।
ਇਸੇ ਸਬੰਧ ਵਿੱਚ ਆਪਣੀ ਕਵਿਤਾ ਦੀ ਵੀਡੀਓ ਮਿੱਤਰ ਪਿਆਰਿਆਂ ਨਾਲ ਸਾਂਝੀ ਕਰ ਰਿਹਾ ਹਾਂ ਜੀ। ਇਹ ਵੀਡੀਓ ਪਿਆਰੇ ਮਿੱਤਰ ਜਗਦੀਪ ਸਿੰਘ ਕਿਰਤ ਵਰਲਡ ਨੇ ਯੂ ਟਿਊਬ ਤੇ ਸ਼ੇਅਰ ਕੀਤੀ ਹੈ ।ਉਮੀਦ ਹੈ ਵੀਡੀਓ ਸੁਣੋਗੇ,ਪਸੰਦ ਕਰੋਗੇ ਅਤੇ ਦਾਸ ਨੂੰ ਅਸੀਸਾਂ ਦੇਵੋਗੇ ਅਤੇ ਅੱਗੇ ਦੀ ਅੱਗੇ ਸ਼ੇਅਰ ਵੀ ਕਰਨ ਦੀ ਕਿਰਪਾਲਤਾ ਕਰੋਗੇ ਜੀਓ।
ਯੂ ਟਿਊਬ ਲਿੰਕ
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ. ਹਰੀ ਸਿੰਘ ਜਾਚਕ
9988321245
9988321246